ਅਪਰਾਧਸਿਆਸਤਖਬਰਾਂ

ਵਕੀਲ ਨੇ ਥਾਣੇਦਾਰ ਕੁੱਟ ਧਰਿਆ

ਮਾਨਸਾ-ਪੁਲੀਸ ਹਮੇਸ਼ਾ ਅਪਰਾਧੀਆਂ ਨੂੰ ਕੁੱਟਦੀ ਤਾਂ ਸੁਣੀ ਹੈ, ਪਰ ਮਾਨਸਾ ਦੇ ਥਾਣਾ ਸਿਟੀ 2 ‘ਚ ਇਕ ਵਕੀਲ ਵੱਲੋਂ ਥਾਣੇਦਾਰ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਏਐਸਆਈ ਕੌਰ ਸਿੰਘ ਨੇ ਦੱਸਿਆ ਕਿ ਉਸ ਨੇ ਮਨਜੀਤ ਸਿੰਘ ਤੇ ਸੋਨੂੰ ਤੰਵਰ ਨੂੰ ਇਕ ਦਰਖ਼ਾਸਤ ਪੜਤਾਲੀਆ ਦੇ ਮਾਮਲੇ ‘ਚ ਥਾਣਾ ਸਿਟੀ 2 ਵਿਚ ਬੁਲਾਇਆ ਸੀ। ਇਸ ਦੌਰਾਨ ਕੰਵਰ ਤੈਸ਼ ‘ਚ ਆ ਗਿਆ ਅਤੇ ਉਸ ਨੇ ਹਮਲਾ ਕਰ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਏਐੱਸਆਈ ਕੌਰ ਸਿੰਘ ਦੇ ਘਸੁੰਨ-ਮੁੱਕੀਆਂ ਮਾਰੀਆਂ ਤੇ ਉਸ ਦੀ ਪੱਗ ਵੀ ਡਿੱਗ ਪਈ। ਇਸ ਮਾਮਲੇ ‘ਚ ਕਥਿਤ ਦੋਸ਼ੀ ਸੋਨੂੰ ਤੰਵਰ iਖ਼ਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Comment here