ਨਵੀਂ ਦਿੱਲੀ-ਰਿਪੋਰਟ ਮੁਤਾਬਕ ਲੱਦਾਖ ਪ੍ਰਸ਼ਾਸਨ ਨੇ ਜੀ-20 ਮੀਟਿੰਗ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਚੀਨ ਦੇ ਇਤਰਾਜ਼ ਨੂੰ ਅਣਗੌਲਿਆਂ ਕਰਦੇ ਹੋਏ ਭਾਰਤ ਅਗਲੇ ਸਾਲ ਨਾ ਸਿਰਫ ਜੰਮੂ-ਕਸ਼ਮੀਰ ਸਗੋਂ ਲੱਦਾਖ ਵਿਚ ਵੀ ਜੀ-20 ਦੀਆਂ ਬੈਠਕਾਂ ਕਰ ਸਕਦਾ ਹੈ। ਇਸ ਨੂੰ ਭਾਰਤ ਵਲੋਂ ਚੀਨ ਨੂੰ ਸਖਤ ਅਤੇ ਦੋ-ਟੁੱਕ ਸੰਦੇਸ਼ ਵਜੋਂ ਦੇਖਿਆ ਜਾ ਸਕਦਾ ਹੈ। ਭਾਰਤ ਇਸ ਸਾਲ 1 ਦਸੰਬਰ ਨੂੰ ਜੀ-20 ਦੀ ਪ੍ਰਧਾਨਗੀ ਸੰਭਾਲੇਗਾ।ਉਸ ਨੇ 2023 ਵਿਚ ਜੀ-20 ਨੇਤਾਵਾਂ ਦੇ ਸ਼ਿਖਰ ਸੰਮੇਲਨ ਲਈ ਜੰਮੂ-ਕਸ਼ਮੀਰ ਦੇ ਨਾਂ ਦਾ ਪ੍ਰਸਤਾਵ ਦਿੱਤਾ ਹੈ। ਸ਼ਿਖਰ ਸੰਮੇਲਨ ਤੋਂ ਪਹਿਲਾਂ ਵੀ ਜੀ-20 ਦੀਆਂ ਕਈ ਬੈਠਕਾਂ ਹੋਣਗੀਆਂ। ਭਾਰਤ ਨੇ ਵੈਨਿਊ ਵਜੋਂ ਲੱਦਾਖ ਦੇ ਨਾਂ ਦਾ ਵੀ ਪ੍ਰਸਤਾਵ ਦਿੱਤਾ ਹੈ। ਲੱਦਾਖ ਵਿਚ ਲਾਈਨ ਆਫ ਐਕਚੁਅਲ ਕੰਟਰੋਲ (ਐੱਲ.ਏ.ਸੀ.) ’ਤੇ ਭਾਰਤ ਅਤੇ ਚੀਨ ਦੀਆਂ ਫੌਜਾਂ ਦਰਮਿਆਨ ਪਿਛਲੇ ਲਗਭਗ 2 ਸਾਲਾਂ ਤੋਂ ਤਣਾਅ ਵਾਲਾ ਮਾਹੌਲ ਹੈ। ਕੁਝ ਥਾਵਾਂ ’ਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਪਿੱਛੇ ਹਟੀਆਂ ਹਨ ਪਰ ਅੜਿੱਕਾ ਅਜੇ ਬਰਕਰਾਰ ਹੈ।
ਰਿਪੋਰਟ ਮੁਤਾਬਕ ਲੱਦਾਖ ਪ੍ਰਸ਼ਾਸਨ ਨੇ ਜੀ-20 ਮੀਟਿੰਗ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਐੱਲ. ਜੀ. ਆਰ. ਕੇ. ਮਤੁਆ ਨੇ ਬੈਠਕ ਨੂੰ ਲੈ ਕੇ ਇਕ ਸੀਨੀਅਰ ਆਈ. ਏ. ਐੱਸ. ਅਫਸਰ ਅਤੇ ਇਕ ਆਈ. ਪੀ. ਐੱਸ. ਅਫਸਰ ਨੂੰ ਵਿਦੇਸ਼ ਮੰਤਰਾਲਾ ਦੇ ਨਾਲ ਤਾਲਮੇਲ ਲਈ ਨੋਡਲ-ਆਫਿਸਰ ਨਿਯੁਕਤ ਕੀਤਾ ਹੈ।
ਲੱਦਾਖ ਨੇ ਜੀ-20 ਮੀਟਿੰਗ ਨੂੰ ਲੈ ਕੇ ਖਿੱਚੀ ਤਿਆਰੀ

Comment here