ਕਾਰਗਿਲ-ਇਥੋਂ ਦੇ ਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲੱਦਾਖ ‘ਚ ਫਸੇ ਕੁੱਲ 275 ਯਾਤਰੀਆਂ ਨੂੰ ਜਹਾਜ਼ ਰਾਹੀਂ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ਦੇ ਬੰਦ ਹੋਣ ਅਤੇ ਖ਼ਰਾਬ ਮੌਸਮ ਕਾਰਨ ਜੰਮੂ ਅਤੇ ਸ਼੍ਰੀਨਗਰ ‘ਚ ਫਸੇ ਕਾਰਗਿਲ ਦੇ ਯਾਤਰੀ ਏਐੱਨ-32 ਕਾਰਗਿਲ ਕੁਰੀਅਰ ਦੀ ਸੇਵਾ ਦਾ ਇਸਤੇਮਾਲ ਨਹੀਂ ਕਰ ਪਾ ਰਹੇ ਸਨ। ਬੁਲਾਰੇ ਨੇ ਦੱਸਿਆ ਕਿ ਨਾਗਰਿਕ ਹਵਾਬਾਜ਼ੀ ਵਿਭਾਗ, ਲੱਦਾਖ ਦੀਆਂ ਸਿਫ਼ਾਰਿਸ਼ਾਂ ‘ਤੇ ਭਾਰਤੀ ਹਵਾਈ ਫ਼ੌਜ (ਆਈ.ਏ.ਐੱਫ.) ਨੇ ਆਈਐੱਲ-76 ਜਹਾਜ਼ ਦੀ ਸਹੂਲਤ ਪ੍ਰਦਾਨ ਕੀਤੀ, ਜਿਸ ਨੇ ਜੰਮੂ ਤੋਂ 193 ਯਾਤਰੀਆਂ ਨੂੰ ਲੇਹ ਤੱਕ ਪਹੁੰਚਾਇਆ, ਜਦੋਂ ਕਿ ਸ਼੍ਰੀਨਗਰ ਅਤੇ ਕਾਰਗਿਲ ਵਿਚਾਲੇ ਏਐੱਨ-32 ਦੀਆਂ 2 ਉਡਾਣਾਂ ਰਾਹੀਂ 57 ਯਾਤਰੀਆਂ ਨੂੰ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਏਐੱਨ-32 ਦੀ ਇਕ ਉਡਾਣ ‘ਚ 10 ਯਾਤਰੀਆਂ ਨੂੰ ਕਾਰਗਿਲ ਤੋਂ ਜੰਮੂ ਲਿਜਾਇਆ ਗਿਆ ਅਤੇ 15 ਹੋਰ ਯਾਤਰੀਆਂ ਨੂੰ ਕਾਰਗਿਲ ਅਤੇ ਸ਼੍ਰੀਨਗਰ ਵਿਚਾਲੇ ਬੀ-3 ਹੈਲੀਕਾਪਟਰ ਤੋਂ ਪਹੁੰਚਾਇਆ ਗਿਆ।

Comment here