ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਲੱਦਾਖ ਚ ਚੀਨ ਦੀ ਉਸਾਰੀ ‘ਤੇ ਅਮਰੀਕਾ ਵੀ ਫਿਕਰਮੰਦ

ਨਵੀਂ ਦਿੱਲੀ-ਭਾਰਤ ਦਾ ਚੀਨ ਨਾਲ ਸਰਹੱਦੀ ਵਿਵਾਦ ਸਮੇਂ ਸਮੇਂ ‘ਤੇ ਉਭਰਦਾ ਰਹਿੰਦਾ ਹੈ, ਚੀਨ ਭਾਰਤ ਦੇ ਸਰਹੱਦੀ ਇਲਾਕਿਆਂ ਵਿਚ ਘੁਸਪੈਠ ਦੀ ਕੋਸ਼ਿਸ਼ ਕਰਦਾ ਹੈ, ਗੱਲਬਾਤ ਦੇ ਦੌਰ ਦੇ ਦਰਮਿਆਨ ਉਸਾਰੀਆਂ ਵੀ ਜਾਰੀ ਰੱਖਦਾ ਹੈ। ਚੀਨ ਦੀਆਂ ਇਹਨਾਂ ਹਰਕਤਾਂ ‘ਤੇ ਅਮਰੀਕਾ ਨੇ ਵੀ ਨਰਾਜ਼ਗੀ ਜਤਾਈ ਹੈ। ਲੱਦਾਖ ‘ਚ ਭਾਰਤੀ ਸਰਹੱਦ ਨੇੜੇ ਚੀਨੀ ਨਿਰਮਾਣ ਨੂੰ ਲੈ ਕੇ ਅਮਰੀਕਾ ਦੇ ਚੋਟੀ ਦੇ ਜਰਨਲ ਨੇ ਡੂੰਘੀ ਚਿੰਤਾ ਜਤਾਈ ਹੈ ਅਤੇ ਕਿਹਾ ਕਿ ਲੱਦਾਖ ਨੇੜੇ ਚੀਨੀ ਗਤੀਵਿਧੀ ‘ਅੱਖਾਂ ਖੋਲ੍ਹਣ ਵਾਲੀ’ ਹੈ ਅਤੇ ਬੁਨਿਆਦੀ ਢਾਂਚੇ ਦਾ ਨਿਰਮਾਣ ਖਤਰਨਾਕ ਹੈ’। ਅਮਰੀਕਾ ਦੇ ਚੋਟੀ ਦੇ ਕਮਾਂਡਰ ਜਨਰਲ ਚਾਲਰਸ ਏ ਫਲਿਨ, ਜੋ ਯੂ.ਐੱਸ. ਆਰਮੀ ਪੈਸੀਫਿਕ ‘ਚ ਕਮਾਂਡਿੰਗ ਜਨਰਲ ਹਨ, ਉਨ੍ਹਾਂ ਨੇ ਲੱਦਾਖ ‘ਚ ਚੀਨ ਦੇ ਨਿਰਮਾਣ ਨੂੰ ‘ਅਸਥਿਰ ਅਤੇ ਲੰਮਾ ਰਵੱਈਆ ਦੱਸਿਆ ਹੈ ਕਿਉਂਕਿ, ਚੀਨ ਨੇ ਹਿਮਾਲੀ ਸਰਹੱਦ ‘ਤੇ ਚੀਨੀ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੱਤਾ ਹੈ। ਚੋਟੀ ਦੇ ਕਮਾਂਡਰ ਜਨਰਲ ਚਾਲਰਸ ਏ ਫਲਿਨ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ (ਚੀਨ ਦੀ) ਗਤੀਵਿਧੀ ਦਾ ਪੱਧਰ ਅੱਖਾਂ ਖੋਲ੍ਹਣ ਵਾਲਾ ਹੈ’। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪੱਛਮੀ ਥਿਏਟਰ ਕਮਾਂਡ ‘ਚ ਜੋ ਕੁਝ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ, ਉਹ ਖਤਰਨਾਕ ਹੈ ਅਤੇ ਬਹੁਤ ਕੁਝ, ਜਿਵੇਂ ਕਿ ਉਨ੍ਹਾਂ ਦੇ ਸਾਰੇ ਫੌਜੀ ਹਥਿਆਰਾਂ ‘ਚ, ਕਿਸੇ ਨੂੰ ਇਹ ਸਵਾਲ ਪੁਛਣਾ ਹੋਵੇਗਾ, ਕਿ ਆਖ਼ਿਰ ਕਿਉਂ? ਏਸ਼ੀਆ-ਪ੍ਰਸ਼ਾਂਤ ਖੇਤਰ ਦੀ ਦੇਖਰੇਖ ਕਰਨ ਵਾਲੇ ਜਨਰਲ ਨੇ ਪੱਤਰਕਾਰਾਂ ਦੇ ਇਕ ਚੁਨਿੰਦਾ ਸਮੂਹ ਨਾਲ ਗੱਲਬਾਤ ਕਰਦੇ ਹੋਏ ਅਮਰੀਕੀ ਜਨਰਲ ਨੇ ਇਹ ਗੱਲਾਂ ਕਹੀਆਂ ਹਨ। ਅਮਰੀਕੀ ਜਨਰਲ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਦੇ ਚੀਨ ਦੇ ਇਸ ਰਵੱਈਏ ਵਿਰੁੱਧ ਸਾਨੂੰ ਇਕੱਠੇ ਕੰਮ ਕਰਨ ਦੀ ਲੋੜ ਹੈ।

Comment here