ਸਿਆਸਤਖਬਰਾਂਚਲੰਤ ਮਾਮਲੇ

ਲੱਖਾ ਸਿਧਾਣਾ ਮੌੜ ਤੋਂ ਸੰਯੁਕਤ ਮੋਰਚੇ ਦਾ ਉਮੀਦਵਾਰ

ਲੁਧਿਆਣਾ – ਪੰਜਾਬ ਚੋਣਾਂ ਵਿੱਚ ਕਿਸਾਨੀ ਦੇ ਮੁੱਦੇ ਲੈ ਕੇ ਮੈਦਾਨ ਵਿੱਚ ਨਿੱਤਰੇ ਸੰਯੁਕਤ ਸਮਾਜ ਮੋਰਚਾ ਨੇ ਆਪਣੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਚੌਥੀ ਸੂਚੀ ਵਿੱਚ 35  ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੋਰਚੇ ਨੇ ਬਾਘਾਪੁਰਾਣਾ ਤੋਂ ਭੋਲਾ ਸਿੰਘ ਬਰਾੜ, ਸੁਲਤਾਨਪੁਰ ਲੋਧੀ ਤੋਂ ਹਰਪ੍ਰੀਤ ਪਾਲ ਸਿੰਘ ਵਿਰਕ, ਕਪੂਰਥਲਾ ਤੋਂ ਕੁਲਵੰਤ ਸਿੰਘ ਜੋਸ਼ਨ, ਫਤਿਹਗੜ੍ਹ ਚੂੜੀਆਂ ਤੋਂ ਬਲਜਿੰਦਰ ਸਿੰਘ, ਭੋਆ ਰਿਜ਼ਰਵ ਤੋਂ ਯੁੱਧਵੀਰ ਸਿੰਘ, ਦੀਨਾਨਗਰ ਰਿਜ਼ਰਵ ਤੋਂ ਕੁਲਵੰਤ ਸਿੰਘ, ਗਿੱਲ ਰਿਜ਼ਰਵ ਤੋਂ ਰਾਜੀਵ ਕੁਮਾਰ ਲਵਲੀ, ਦਸੂਹਾ ਤੋਂ ਰਾਮ ਲਾਲ ਸੰਧੂ, ਆਦਮਪੁਰ ਰਿਜ਼ਰਵ ਤੋਂ ਪੁਰਸ਼ੋਤਮ ਹੀਰ, ਕੋਟਕਪੂਰਾ ਤੋਂ ਕੁਲਬੀਰ ਸਿੰਘ ਮੱਤਾ, ਫਰੀਦਕੋਟ ਤੋਂ ਰਵਿੰਦਰਪਾਲ ਕੌਰ, ਬਲਾਚੌਰ ਤੋਂ ਦਲਜੀਤ ਸਿੰਘ ਬੈਂਸ, ਅਟਾਰੀ ਰਿਜ਼ਰਵ ਤੋਂ ਰੇਸ਼ਮ ਸਿੰਘ, ਮੌੜ ਤੋਂ ਮੋਰਚੇ ਨੇ ਕਿਸਾਨ ਅੰਦੋਲਨ ਦੌਰਾਨ ਸਰਗਰਮ ਰਹੇ ਲਖਵਿੰਦਰ ਸਿੰਘ (ਲੱਖਾ ਸਿਧਾਣਾ) ਨੂੰ ਮੈਦਾਨ ’ਚ ਉਤਾਰਿਆ ਹੈ।ਸੰਯੁਕਤ ਸਮਾਜ ਮੋਰਚਾ ਵੱਲੋਂ ਪਹਿਲਾਂ 57 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਤੇ ਹੁਣ 35 ਉਮੀਦਵਾਰਾਂ ਦੇ ਐਲਾਨ ਨਾਲ ਕੁਲ 92 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 10 ਉਮੀਦਵਾਰਾਂ ਦਾ ਐਲਾਨ ਗੁਰਨਾਮ ਸਿੰਘ ਚੜੂਨੀ ਦੇ ਸੰਯੁਕਤ ਸੰਘਰਸ਼ ਮੋਰਚਾ ਵਲੋਂ ਕੀਤਾ ਜਾਵੇਗਾ।

Comment here