ਅਪਰਾਧਸਿਆਸਤਖਬਰਾਂਦੁਨੀਆ

ਲੰਡਨ ਚ ਹਜ਼ਾਰਾਂ ਲੋਕਾਂ ਨੇ ਤਾਲਿਬਾਨ ਖਿਲਾਫ ਕੀਤਾ ਰੋਸ ਮੁਜ਼ਾਹਰਾ

ਲੰਡਨ-ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸਾਸ਼ਨ ਸਥਾਪਤ ਕਰਨ ਮਗਰੋਂ ਪੈਦਾ ਹੋਏ ਹਾਲਾਤਾਂ ਤੋਂ ਦੁਨੀਆ ਭਰ ਵਿੱਚ ਵਸਤੇ ਅਫਗਾਨੀ ਲੋਕ ਭੈਅ ਭੀਤ ਹਨ। ਤਾਲਿਬਾਨ ਖਿਲਾਫ ਵਖ ਵਖ ਥਾਵਾਂ ਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਅਮਰੀਕਾ ਤੋਂ ਇਲਾਵਾ, ਫਰਾਂਸ, ਇਟਲੀ, ਗ੍ਰੀਸ, ਸਵੀਡਨ ਅਤੇ ਡੈਨਮਾਰਕ ਸਮੇਤ ਬਹੁਤ ਸਾਰੇ ਦੇਸ਼ਾਂ ਵਿੱਚ ਲੋਕ ਸੜਕਾਂ ਤੇ ਉਤਰ ਆਏ ਹਨ। ਅਫਗਾਨਿਸਤਾਨ ‘ਤੇ ਤਾਲਿਬਾਨ ਵੱਲੋਂ ਕਬਜ਼ਾ ਕੀਤੇ ਜਾਣ ਦੇ ਵਿਰੋਧ ਵਿਚ ਲੰਘੇ ਦਿਨੀ ਮੱਧ ਲੰਡਨ ਵਿਚ ਵੀ ਹਾਈਡ ਪਾਰਕ ਨੇੜੇ ਅਫਗਾਨਿਸਤਾਨ ਦੇ ਸਮਰਥਨ ਵਿਚ ਹਜ਼ਾਰਾਂ ਲੋਕ ਸੜਕਾਂ ‘ਤੇ ਉਤਰ ਆਏ। ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰੀ ਸੰਗੀਤ ਵਜਾਇਆ ਅਤੇ ਅਫਗਾਨਿਸਤਾਨ ਦਾ ਇਕ ਵੱਡਾ ਝੰਡਾ ਲਹਿਰਾਇਆ। ਉਹਨਾਂ ਨੇ ਤਾਲਿਬਾਨ ਨੂੰ ਰੋਕਣ ਲਈ ਅੰਤਰਰਾਸ਼ਟਰੀ ਭਾਈਚਾਰੇ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਪੋਸਟਰ ਫੜੇ ਹੋਏ ਸਨ। ਅਫਗਾਨ ਐਸੋਸੀਏਸ਼ਨ ਪਾਇਵੰਡ ਨੇ ਪਹਿਲਾਂ ਸਪੁਤਨਿਕ ਨੂੰ ਦੱਸਿਆ ਕਿ ਇਸ ਆਯੋਜਨ ਨੂੰ ਸ਼ਹਿਰ ਦੇ ਅਧਿਕਾਰੀਆਂ ਵੱਲੋਂ ਅਧਿਕਾਰਤ ਕੀਤਾ ਗਿਆ ਸੀ।ਅਫਗਾਨ ਪਰਿਵਾਰਾਂ ਸਮੇਤ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਤਾਲਿਬਾਨ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈਕੇ ਲੰਡਨ ਦੇ ਸੰਸਦ ਚੌਕ ਦੇ ਬਾਹਰ ਵੀ  ਵਿਰੋਧ ਪ੍ਰਦਰਸਨ ਕੀਤਾ ਸੀ। ਜਿਵੇਂ ਹੀ ਵਿਧਾਇਕ ਹਾਊਸ ਆਫ ਕਾਮਨਜ਼ ਵਿਚ ਪਰਤੇ, ਮੱਧ ਲੰਡਨ ਵਿਚ ਸੰਸਦ ਦੇ ਬਾਹਰ ਕਈ ਵਿਰੋਧ ਪ੍ਰਦਰਸ਼ਨ ਹੋਏ, ਜਿਸ ਵਿਚ ਬੀਬੀਆਂ ਅਤੇ ਬੱਚਿਆਂ ਨੇ ਆਪਣੇ ਚਿਹਰਿਆਂ ‘ਤੇ ਅਫਗਾਨਿਸਤਾਨ ਦੇ ਪੋਸਟਰ, ਗੁਬਾਰੇ ਅਤੇ ਝੰਡੇ ਦੀਆਂ ਤਸਵੀਰਾਂ ਬਣਾ ਕੇ ਆਪਣਾ ਦਰਦ ਬਿਆਨ ਕੀਤਾ। ਇੱਥੇ ਪ੍ਰਦਰਸ਼ਨਕਾਰੀਆਂ ਨੇ ‘ਮੁਕਤ ਅਫਗਾਨਿਸਤਾਨ’ ਅਤੇ ‘ਅਸੀਂ ਬੀਬੀਆਂ ਦੇ ਅਧਿਕਾਰ ਚਾਹੁੰਦੇ ਹਾਂ’ ਜਿਵੇਂ ਨਾਅਰੇ ਵੀ ਲਗਾਏ। ਇਸ ਵਿਚਕਾਰ ਈਰਾਨ ਅਤੇ ਇਰਾਕ ਦੇ ਲੋਕ ਵੀ ਅਫਗਾਨਿਸਤਾਨ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੇ ਅਫਗਾਨਿਸਤਾਨ ਵਿਚ ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਦੀਆਂ ਤਸਵੀਰਾਂ ਫੜੀਆਂ ਸਨ, ਜਿਹਨਾਂ ‘ਤੇ ਲਿਖਿਆ ਸੀ,”ਸਾਡੇ ਪਿਆਰਿਆਂ ਦੀ ਰੱਖਿਆ ਕਰੋ।” ਇਸ ਵਿਰੋਧ ਪ੍ਰਦਰਸ਼ਨ ਵਿਚ ਲੇਬਰ ਪਾਰਟੀ ਦੇ ਸਾਬਕਾ ਨੇਤਾ ਜੇਰੇਮੀ ਕਾਰਬਿਨ, ਸਾਂਸਦ ਰਿਚਰਡ ਬਰਗਨ ਅਤੇ ਕੁਝ ਹੋਰ ਲੋਕ ਵੀ ਸ਼ਾਮਲ ਸਨ। ਇਹਨਾਂ ਸਾਰਿਆਂ ਦੀ ਨੇਤਾਵਾਂ ਤੋਂ ਮੰਗ ਸੀ ਕਿ ਅਫਗਾਨਿਸਤਾਨ ਵਿਚ ਯੁੱਧ ਨੂੰ ਇਕ ਤਬਾਹੀ ਦੇ ਤੌਰ ‘ਤੇ ਮਾਨਤਾ ਦਿੱਤੀ ਜਾਵੇ, ਜਿਸ ਨੂੰ ਦੁਹਰਾਇਆ ਨਹੀਂ ਜਾਣਾ ਚਾਹੀਦਾ। ਸਾਰੇ ਇਕ ਅਵਾਜ਼ ਨਾਲ ਕਹਿ ਰਹੇ ਹਨ ਕਿ ਸੰਕਟ ਦੇ ਸਮੇਂ ਅਫਗਾਨੀ ਲੋਕਾ ਨੂੰ ਤਾਲਿਬਾਨ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ ।

Comment here