ਲਖਨਊ-ਕਾਂਗਰਸ ਪਾਰਟੀ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀਆਂ ਕੁੱਲ ਚੋਣ ਟਿਕਟਾਂ ਦਾ 40% ਔਰਤਾਂ ਨੂੰ ਦਿੱਤੀਆਂ ਜਾਣਗੀਆਂ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਲਖਨਾਊ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਚੋਣਾਂ ਵਿੱਚ ਔਰਤਾਂ ਨੂੰ 40% ਟਿਕਟਾਂ (ਉਮੀਦਵਾਰਾਂ) ਦੇਵਾਂਗੇ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਬਦਲਾਅ ਚਾਹੁੰਣ ਵਾਲੀਆਂ ਸਾਰੀਆਂ ਔਰਤਾਂ ਲਈ ਇਹ ਫੈਸਲਾ ਕੀਤਾ ਗਿਆ ਹੈ।
ਕਾਂਗਰਸ ਪਾਰਟੀ ਰਾਜ ਵਿੱਚ ਚੋਣਾਂ ਦੇ ਸਬੰਧ ਵਿੱਚ ਇੱਕ ਨਵਾਂ ਨਾਅਰਾ ਲੈ ਕੇ ਆਈ ਹੈ, ਪਾਰਟੀ ਨੇ ਔਰਤਾਂ ਦੇ ਉਮੀਦਵਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ‘ਲੜਕੀ ਹਾਂ-ਲੜ੍ਹ ਸਕਦੀ ਹਾਂ’ ਦਾ ਨਾਅਰਾ ਦਿੱਤਾ ਹੈ। ਜਦੋਂ ਪ੍ਰਿਅੰਕਾ ਗਾਂਧੀ ਨੇ ਔਰਤਾਂ ਨੂੰ 40 ਫੀਸਦੀ ਟਿਕਟਾਂ ਦੇਣ ਦਾ ਐਲਾਨ ਕੀਤਾ ਤਾਂ ਉਨ੍ਹਾਂ ਦੇ ਪਿੱਛੇ ਪੋਸਟਰ ’ਤੇ ਇਹੀ ਨਾਅਰਾ ਲਿਖਿਆ ਗਿਆ ਸੀ।
ਪ੍ਰਿਯੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਦੀਆਂ ਔਰਤਾਂ ਨੂੰ ਉਨ੍ਹਾਂ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ, ‘‘ਅਸੀਂ ਹਰ ਵਿਧਾਨ ਸਭਾ ਲਈ ਔਰਤਾਂ ਤੋਂ ਅਰਜ਼ੀਆਂ ਮੰਗੀਆਂ ਹਨ, ਅਰਜ਼ੀਆਂ ਅਗਲੇ ਮਹੀਨੇ ਦੀ 15 ਤਰੀਕ ਤੱਕ ਖੁੱਲੀਆਂ ਹਨ, ਜਿਹੜੀਆਂ ਔਰਤਾਂ ਚੋਣਾਂ ਲੜਨਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਮੌਕਾ ਮਿਲੇਗਾ।” ਅਸੀਂ ਇਸ ਦੇਸ਼ ਅਤੇ ਰਾਜ ਦੀ ਰਾਜਨੀਤੀ ਬਦਲਾਂਗੇ।’’
Comment here