ਸਿਆਸਤਖਬਰਾਂਚਲੰਤ ਮਾਮਲੇ

ਲੋਕ ਸਭਾ ਚੋਣਾਂ ਵੇਲੇ ਭਾਜਪਾ ਵਿਰੋਧੀ ਧਿਰ ਦਾ ਹਿੱਸਾ ਨਹੀਂ ਬਣਾਂਗੇ-ਕੇਜਰੀਵਾਲ

ਨਵੀਂ ਦਿੱਲੀ-ਆਉਣ ਵਾਲੀ ਲੋਕ ਸਭਾ ਚੋਣ ਲਈ ਬੇਸ਼ਕ ਹਾਲੇ ਦੋ ਸਾਲ ਦੇ ਕਰੀਬ ਦਾ ਸਮਾਂ ਪਿਆ ਹੈ, ਪਰ ਸਿਆਸੀ ਸਰਗਰਮੀ ਕੌਮੀ ਪੱਧਰ ਤੇ ਹੁਣੇ ਤੋਂ ਹੀ ਚੱਲ ਰਹੀ ਹੈ, ਭਾਜਪਾ ਨੂੰ ਹਰਾਉਣ ਲਈ ਵੱਡੀ ਸਫਬੰਦੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਦਰਮਿਆਨ ਖਬਰ ਆਈ ਹੈ ਕਿ ਦੇਸ਼ ਦੀ ਸਿਆਸਤ ਵਿੱਚ ਵੱਡਾ ਕੱਦ ਕਢ ਚੁੱਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਖ਼ਿਲਾਫ਼ ਵਿਰੋਧੀ ਪਾਰਟੀਆਂ ਦੀ ਇਕਜੁਟਤਾ ਤੋਂ ਕਿਨਾਰਾ ਕਰ ਲਿਆ ਹੈ। ਉਨ੍ਹਾਂ ਸਪੱਸ਼ਟ ਕਿਹਾ ਹੈ ਕਿ ਆਮ ਆਦਮੀ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਲਈ ਮਹਾਂ ਗਠਜੋੜ ਦਾ ਹਿੱਸਾ ਨਹੀਂ ਬਣੇਗੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਗਠਜੋੜ ਸਿਰਫ ‘130 ਕਰੋੜ ਭਾਰਤੀਆਂ’ ਨਾਲ ਹੋਵੇਗਾ। ਮਹਾਰਾਸ਼ਟਰ ਦੇ ਨਾਗਪੁਰ ‘ਚ ਲੋਕਮਤ ਅਖਬਾਰ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਬਹੁ-ਪਾਰਟੀ ਗਠਜੋੜ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ ਅਤੇ ਉਨ੍ਹਾਂ ਦਾ 2024 ਦੀਆਂ ਲੋਕ ਸਭਾ ਚੋਣਾਂ ਲਈ ਕਿਸੇ ਵੀ ਪਾਰਟੀ ਨਾਲ ਗਠਜੋੜ ਕਰਨ ਦਾ ਕੋਈ ਵਿਚਾਰ ਨਹੀਂ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ, ‘ਮੈਨੂੰ ਸਿਆਸਤ ਕਰਨੀ ਨਹੀਂ ਆਉਂਦੀ। ਮੈਨੂੰ 10 ਜਾਂ ਇਸ ਤੋਂ ਵੱਧ ਪਾਰਟੀਆਂ ਦੇ ਮਹਾਗਠਜੋੜ ਅਤੇ ਕਿਸੇ ਨੂੰ ਹਰਾਉਣ ਲਈ ਬਣਾਏ ਸਿਆਸੀ ਗਠਜੋੜ ਦੀ ਸਮਝ ਨਹੀਂ ਹੈ। ਮੈਂ ਕਿਸੇ ਨੂੰ ਹਰਾਉਣਾ ਨਹੀਂ ਚਾਹੁੰਦਾ, ਮੈਂ ਚਾਹੁੰਦਾ ਹਾਂ ਕਿ ਦੇਸ਼ ਜਿੱਤੇ।” ਉਨ੍ਹਾਂ ਕਿਹਾ, ‘ਕੁਝ ਅਰਥ ਸ਼ਾਸਤਰੀ ਲਿਖ ਰਹੇ ਹਨ ਕਿ ਸਬਸਿਡੀ ਕਲਚਰ ਦੇਸ਼ ਨੂੰ ਤਬਾਹ ਕਰ ਦੇਵੇਗਾ। ਉਨ੍ਹਾਂ ਕਦੇ ਨਹੀਂ ਲਿਖਿਆ ਕਿ ਭ੍ਰਿਸ਼ਟਾਚਾਰ ਦਾ ਸੱਭਿਆਚਾਰ ਦੇਸ਼ ਨੂੰ ਤਬਾਹ ਕਰ ਦੇਵੇਗਾ। ਮੈਂ ਮੁਫਤ ਵਿਚ ਚੀਜ਼ਾਂ ਦੇਣ ਦੇ ਯੋਗ ਹਾਂ ਕਿਉਂਕਿ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰ ਦਿੱਤਾ ਹੈ। ਅਸੀਂ ਪੈਸੇ ਦੀ ਬਚਤ ਕਰਦੇ ਹਾਂ ਅਤੇ ਇਸ ਦੀ ਵਰਤੋਂ ਲੋਕਾਂ ਦੇ ਵਿੱਤੀ ਬੋਝ ਨੂੰ ਘਟਾਉਣ ਲਈ ਕਰਦੇ ਹਾਂ।’

Comment here