ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਲੋਕ ਗਲਤ ਦੇ ਖਿਲਾਫ ਅਵਾਜ਼ ਹੀ ਨਹੀੰ ਹੱਥ ਵੀ ਚੁੱਕਣ ਲੱਗੇ..

ਵਿਸ਼ੇਸ਼ ਰਿਪੋਰਟ- ਦੀਪਕ ਕੁਮਾਰ

ਪੰਜਾਬ ਚ ਸੱਤਾ ਤਬਦੀਲੀ ਨਾਲ ਚਰਚਾ ਹੋ ਰਹੀ ਹੈ ਕਿ ਵਾਕਿਆ ਹੀ ਤਬਦੀਲੀ ਆ ਰਹੀ ਹੈ। ਲੋਕ ਗਲਤ ਦੇ ਖਿਲਾਫ ਅਵਾਜ਼ ਹੀ ਨਹੀੰ ਹੱਥ ਵੀ ਚੁੱਕਣ ਲੱਗੇ ਨੇ। ਗੁਰੂ ਦੀ ਨਗਰੀ ਅੰਮ੍ਰਿਤਸਰ ਵਿਖੇ ਰਾਮ ਨਗਰ ਕਾਲੋਨੀ ਵਿਖੇ ਕਥਿਤ ਤੌਰ ਤੇ ਭ੍ਰਿਸ਼ਟ ਡਿਪੂ ਹੋਲਡਰ ਹਰੀ ਓਮ ਆਨੰਦ ਤੇ ਦੋਸ਼ ਲਗ ਰਹੇ ਸੀ ਕਿ ਉਹ ਇੱਕ ਸਾਬਕਾ ਕਾਂਗਰਸੀ ਕੌਂਸਲਰ ਦੀ ਸ਼ਹਿ ‘ਤੇ ਕਣਕ ਆਦਿ ਦੀ ਤੋਲ ‘ਚ ਹੇਰਾ ਫੇਰੀ ਕਰਦਾ ਸੀ ਤੇ ਇਹ ਔਰਤਾਂ ਨਾਲ ਵੀ ਅਕਸਰ ਬਦਸਲੂਕੀ ਕਰਦਾ ਸੀ ਉਸ ਨੇ ਵੱਖ-ਵੱਖ ਨਾਂਵਾਂ ਹੇਠ ਲਗਪਗ 18 ਡਿਪੂ ਲੈ ਰੱਖੇ ਸਨ। ਇਹ ਆਪਣੇ ਆਪ ਨੂੰ ਡੀਪੂ ਯੂਨੀਅਨ ਦਾ ਪ੍ਰਧਾਨ ਦੱਸਦਾ ਸੀ ਤੇ ਇਸ ਦਾ ਇੱਕ ਕਰੀਬੀ ਰਿਸ਼ਤੇਦਾਰ ਐਫਸੀਆਈ ਵਿਚ ਤਾਇਨਾਤ ਹੈ ਜੋ ਇਸ ਖ਼ਿਲਾਫ਼ ਆਈਆਂ ਸ਼ਿਕਾਇਤਾਂ ਤੋਂ ਬਚਾਉਂਦਾ ਹੈ। ਬੀਤੇ ਦਿਨ ਵੀ ਉਸ ਨੇ ਡੀਪੂ ਤੇ ਆਏ ਲੋਕਾਂ ਨਾਲ ਕਥਿਤ ਤੌਰ ਤੇ ਬਦਸਲੂਕੀ ਕੀਤੀ ਤਾਂ ਸੱਤਾ ਤਬਦੀਲੀ ਤੋਂ ਪ੍ਰਭਾਵਿਤ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ ਤੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ।

ਸ਼ਰਾਬੀ ਟਰੈਫਿਕ ਇੰਚਾਰਜ ਨੂੰ ਕੁਟਾਪਾ

ਬਰਨਾਲਾ ਵਿਚ ਪਿਛਲੇਰੀ ਰਾਤ ਕਰੀਬ 8 ਵਜੇ ਟ੍ਰੈਫਿਕ ਇੰਚਾਰਜ ਪਵਨ ਕੁਮਾਰ ਨੇ ਕਥਿਤ ਤੌਰ ਤੇ ਨਸ਼ੇ ‘ਚ ਟੱਲੀ ਹੋਏ ਨੇ ਆਪਣੀ ਕਾਰ ਰਾਹਗੀਰਾਂ  ‘ਤੇ ਚੜ੍ਹਾ ਦਿੱਤੀ। ਜਦ ਲੋਕਾਂ ਨੇ ਵਿਰੋਧ ਕੀਤਾ ਤਾਂ ਪਵਨ ਕੁਮਾਰ ਗੱਡੀ ਤੋਂ ਬਾਹਰ ਆ ਗਿਆ ਤੇ ਲੋਕਾਂ ਨਾਲ ਗਾਲੀ ਗਲੋਚ ਕਰਨ ਲੱਗਿਆ, ਮਾਹੌਲ ਇੰਨਾ ਜ਼ਿਆਦਾ ਗਰਮਾ ਗਿਆ ਕਿ ਹਾਜ਼ਰ ਲੋਕਾਂ ਨੇ ਇਸ ਪੁਲਸ ਅਧਿਕਾਰੀ ਦਾ ਵੀ ਕੁਟਾਪਾ ਚਾੜ ਦਿੱਤਾ। ਪੁਲਸ ਵੀ ਪਤਾ ਲਗਦਿਆਂ ਪੁੱਜ ਗਈ, ਤਾਂ ਮੌਕੇ ‘ਤੇ ਹਾਜ਼ਰ ਵਪਾਰ ਮੰਡਲ ਦੇ ਕਾਰਕੁੰਨਾਂ ਨੇ  ਟਰੈਫਿਕ ਇੰਚਾਰਜ ਪਵਨ ਕੁਮਾਰ ਦਾ ਮੈਡੀਕਲ ਕਰਵਾਉਣ ਦੀ ਮੰਗ ਕੀਤੀ, ਪੁਲਸ ਟੀਮ ਜਾਂਚ ਦਾ ਭਰੋਸਾ ਦੇ ਕੇ ਆਵਦੇ ਬੰਦੇ ਨੂੰ ਭੀੜ ਤੋਂ ਛੁਡਵਾ ਕੇ ਲੈ ਗਈ। ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਨੇ ਇਸ ਘਟਨਾ ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਕ ਪੁਲਸ ਮੁਲਾਜ਼ਮ ਦੁਆਰਾ ਨਸ਼ਾ ਕਰਕੇ ਲੋਕਾਂ ਨਾਲ ਹੁੜਦੰਗ ਕਰਨਾ ਗੰਭੀਰ ਅਪਰਾਧ ਹੈ। ਡੀਐਸਪੀ ਹੈਡਕੁਆਟਰ ਕੇਸ ਦੀ ਜਾਂਚ ਕਰਨਗੇ,ਉਹਨਾਂ ਦੀ ਰਿਪੋਰਟ ਤੋਂ ਬਾਅਦ ਸਖਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਐੱਸਐੱਸਪੀ ਬਰਨਾਲਾ ਨੂੰ ਆਦੇਸ਼ ਦਿੱਤੇ ਹਨ ਕਿ ਮੁਲਜ਼ਮ ਇੰਸਪੈਕਟਰ ਦਾ ਮੈਡੀਕਲ ਕਰਵਾ ਕੇ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਸ਼ਹਿਰ ਦੀ ਅਮਨ ਸ਼ਾਂਤੀ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ।

 

Comment here