ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਲੁਹੰਸਕ ‘ਤੇ ਰੂਸੀ ਕਬਜ਼ੇ ਦਾ ਦਾਅਵਾ ਗਲਤ-ਜ਼ੇਲੇਨਸਕੀ

ਕੀਵ-ਰੂਸ-ਯੂਕਰੇਨ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ।ਰਾਸ਼ਟਰਪਤੀ ਜ਼ੇਲੇਂਸਕੀ ਨੇ ਕਈ ਮਹੀਨਿਆਂ ਤੋਂ ਯੁੱਧ ਅਧੀਨ ਯੂਕਰੇਨ ਦੇ ਆਖਰੀ ਗੜ੍ਹ ਲੁਹੰਸਕ ‘ਤੇ ਕਬਜ਼ਾ ਕਰਨ ਦੇ ਰੂਸ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲਿਸਿਚਾਨਸਕ ਵਿੱਚ ਲੜਾਈ ਜਾਰੀ ਹੈ। ਰੂਸ ਨੇ ਦਾਅਵਾ ਕੀਤਾ ਕਿ ਉਸ ਦੀ ਫੌਜ ਨੇ ਐਤਵਾਰ ਨੂੰ ਲੁਹੰਸਕ ਸੂਬੇ ਵਿੱਚ ਯੂਕਰੇਨ ਦੁਆਰਾ ਨਿਯੰਤਰਿਤ ਆਖਰੀ ਵੱਡੇ ਸ਼ਹਿਰ ਲਿਸੀਚਾਨਸਕ ‘ਤੇ ਕਬਜ਼ਾ ਕਰ ਲਿਆ। ਹਾਲਾਂਕਿ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਕਿ ਲਿਸੀਚਾਂਸਕ ਵਿੱਚ ਲੜਾਈ ਜਾਰੀ ਹੈ। ਲੁਹਾਂਸਕ ਸੂਬੇ ਤੇ ਰੂਸ ਦਾ ਕਬਜ਼ਾ ਉਸ ਦੇ ਫੌਜੀਆਂ ਨੂੰ ਡੋਨੇਟਸਕ ਤੇ ਕਬਜ਼ਾ ਕਰਨ ਚ ਮਦਦ ਕਰੇਗਾ।
ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਦੱਸਿਆ ਕਿ ਰੂਸੀ ਸੈਨਿਕਾਂ ਨੇ ਸਥਾਨਕ ਮਿਲੀਸ਼ੀਆ ਦੇ ਨਾਲ ਮਿਲ ਕੇ ਲਿਸਿਚਾਨਸਕ ਸ਼ਹਿਰ ‘ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਯੂਕਰੇਨ ਦੇ ਸੈਨਿਕ ਪਿਛਲੇ ਕਈ ਹਫਤਿਆਂ ਤੋਂ ਲਿਸੀਚਾਨਸਕ ਸ਼ਹਿਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਹੁਣ ਰੂਸ ਦੇ ਮੁਕਾਬਲੇ ਉਨ੍ਹਾਂ ਦੀ ਸਥਿਤੀ ਕਮਜ਼ੋਰ ਹੋ ਰਹੀ ਹੈ, ਜਦਕਿ ਗੁਆਂਢੀ ਸਿਏਰੋਡੋਨੇਤਸਕ ‘ਤੇ ਇਕ ਹਫਤਾ ਪਹਿਲਾਂ ਹੀ ਰੂਸ ਦਾ ਕਬਜ਼ਾ ਹੋ ਚੁੱਕਾ ਹੈ। ਦੌਰੇ ‘ਤੇ ਆਏ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨਾਲ ਪ੍ਰੈੱਸ ਕਾਨਫਰੰਸ ‘ਚ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ, ‘ਅਸੀਂ ਫਿਲਹਾਲ ਅੰਤਿਮ ਸਿੱਟੇ ‘ਤੇ ਨਹੀਂ ਪਹੁੰਚ ਸਕਦੇ।
ਲਿਸਿਚਾਨਸਕ ਵਿੱਚ ਲੜਾਈ ਅਜੇ ਵੀ ਜਾਰੀ ਹੈ। ਜ਼ੇਲੇਂਸਕੀ ਨੇ ਕਿਹਾ ਕਿ ਯੂਕਰੇਨ ਦੇ ਸੈਨਿਕ ਲਿਸੀਚਾਨਸਕ ਦੇ ਬਾਹਰੀ ਇਲਾਕੇ ਵਿੱਚ ਰੂਸੀ ਸੈਨਿਕਾਂ ਨਾਲ ਲੜ ਰਹੇ ਹਨ ਅਤੇ ਸ਼ਹਿਰ ਕਿਸੇ ਵੀ ਸਮੇਂ ਕਿਸੇ ਦੇ ਵੀ ਨਿਯੰਤਰਣ ਹੇਠ ਜਾ ਸਕਦਾ ਹੈ। ਲੁਹਾਂਸਕ ਦੇ ਗਵਰਨਰ ਨੇ ਐਤਵਾਰ ਤੜਕੇ ਕਿਹਾ ਕਿ ਰੂਸ ਦੀ ਫੌਜ ਯੂਕਰੇਨ ਦੇ ਲੁਹਾਂਸਕ ਸੂਬੇ ਵਿੱਚ ਬਚੇ ਹੋਏ ਆਖਰੀ ਗੜ੍ਹ ‘ਤੇ ਕਬਜ਼ਾ ਕਰਨ ਲਈ ਆਪਣੀ ਸਥਿਤੀ ਮਜ਼ਬੂਤ ਕਰ ਰਹੀ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਐਤਵਾਰ ਨੂੰ ਰਾਜਧਾਨੀ ਕੀਵ ਨੇੜੇ ਇਰਪਾਈਨ ਦਾ ਦੌਰਾ ਕੀਤਾ, ਜੋ ਜੰਗ ਦੇ ਸ਼ੁਰੂ ਵਿੱਚ ਬੰਬ ਧਮਾਕੇ ਨਾਲ ਤਬਾਹ ਹੋ ਗਿਆ ਹੈ। ਯੂਕਰੇਨ ਦੀ ਸਰਹੱਦ ਦੇ ਨੇੜੇ ਰੂਸੀ ਇਲਾਕਿਆਂ ਵਿੱਚ ਵੀ ਥੋੜ੍ਹੇ ਜਿਹੇ ਹਮਲਿਆਂ ਦੀ ਖ਼ਬਰ ਮਿਲੀ ਹੈ।
ਕੁਰਸਕ ਦੇ ਗਵਰਨਰ ਰੋਮਨ ਸਟਾਰੋਵੋਇਟ ਨੇ ਕਿਹਾ ਕਿ ਯੂਕਰੇਨ ਦੀ ਸਰਹੱਦ ਨੇੜੇ ਸਥਿਤ ਟੇਟਕਿਨੋ ‘ਤੇ ਮੋਰਟਾਰ ਦੇ ਗੋਲੇ ਦਾਗੇ ਗਏ। ਰੂਸ ਵੱਲੋਂ ਯੂਕਰੇਨ ਦੇ ਆਖਰੀ ਗੜ੍ਹ ਲੁਹਾਂਸਕ ‘ਤੇ ਕਬਜ਼ਾ ਕਰਨ ਦੇ ਦਾਅਵੇ ਨੂੰ ਰਾਸ਼ਟਰਪਤੀ ਜ਼ੇਲੇਨਸਕੀ ਨੇ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲਿਸਿਚਾਨਸਕ ਵਿੱਚ ਲੜਾਈ ਜਾਰੀ ਹੈ। ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸੂਚਿਤ ਕੀਤਾ ਸੀ ਕਿ ਰੂਸੀ ਸੈਨਿਕਾਂ ਨੇ ਸਥਾਨਕ ਮਿਲੀਸ਼ੀਆ ਦੇ ਨਾਲ ਮਿਲ ਕੇ ਲਿਸੀਚਾਂਸਕ ਸ਼ਹਿਰ ‘ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ।

Comment here