ਕੀਵ-ਰੂਸ ਦੇ ਲਗਾਤਾਰ ਹਮਲਿਆਂ ਕਾਰਨ ਯੂਕਰੇਨ ਵਿਚ ਭਾਰੀ ਨੁਕਸਾਨ ਹੋ ਰਿਹਾ ਹੈ। ਰੂਸ ਵਲੋਂ ਯੂਕ੍ਰੇਨ ਦੇ ਪੂਰਬੀ ਉਦਯੋਗਿਕ ਸੂਬੇ ਲੁਹਾਂਸਕ ਵਿਚ ਅਸਥਾਈ ਤੌਰ ’ਤੇ ਹਮਲੇ ਰੋਕੇ ਜਾਣ ਦੀਆਂ ਖਬਰਾਂ ਦਰਮਿਆਨ ਸਥਾਨਕ ਗਵਰਨਰ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਰੂਸੀ ਫੌਜੀ ਖੇਤਰ ਨੂੰ ਨਰਕ ਬਣਾ ਰਹੇ ਹਨ। ਯੂਕ੍ਰੇਨ ਸਰਕਾਰ ਨੇ ਹਮਲੇ ਤੋਂ ਪਹਿਲਾਂ ਦੱਖਣ ਵਿਚ ਰੂਸ ਦੇ ਕੰਟਰੋਲ ਵਾਲੇ ਖੇਤਰ ਦੇ ਨਿਵਾਸੀਆਂ ਨਾਲ ਕਿਸੇ ਵੀ ਹਾਲ ਵਿਚ ਇਲਾਕਾ ਛੱਡ ਦੇਣ ਦੀ ਅਪੀਲ ਕੀਤੀ। ਯੂਕ੍ਰੇਨ ਦੇ ਪੂਰਬੀ ਅਤੇ ਦੱਖਣੀ ਹਿੱਸੇ ਵਿਚ ਰੂਸ ਵਲੋਂ ਭਾਰੀ ਬੰਬਾਰੀ ਕੀਤੇ ਜਾਣ ਦੀਆਂ ਖਬਰਾਂ ਹਨ।
ਲੁਹਾਂਸਕ ਦੇ ਗਵਰਨਰ ਸੇਰਹੀ ਹੈਯਦੀ ਨੇ ਕਿਹਾ ਕਿ ਰੂਸੀ ਫੌਜ ਨੇ ਰਾਤ ਸਮੇਂ ਸੂਬੇ ਵਿਚ 20 ਤੋਂ ਜ਼ਿਆਦਾ ਮੋਰਟਾਰ ਦਾਗੇ ਅਤੇ ਉਸ ਦੀ ਫੌਜ ਦੋਨੇਤਸਕ ਦੀ ਸਰਹੱਦ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦਰਮਿਆਨ, ਯੂਕ੍ਰੇਨ ਦੀ ਉਪ ਪ੍ਰਧਾਨ ਮੰਤਰੀ ਇਰੀਨਾ ਵੀ ਨੇ ਰੂਸ ਦੇ ਕੰਟਰੋਲ ਵਾਲੇ ਦੇਸ਼ ਦੇ ਦੱਖਣੀ ਹਿੱਸੇ ਦੇ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਜਲਦੀ ਤੋਂ ਜਲਦੀ ਇਲਾਕਾ ਛੱਡ ਕੇ ਚਲੇ ਜਾਣ ਨੂੰ ਕਿਹਾ ਹੈ ਤਾਂ ਜੋ ਯੂਕ੍ਰੇਨ ਵਲੋਂ ਹਮਲੇ ਕੀਤੇ ਜਾਣ ਦੀ ਸਥਿਤੀ ਵਿਚ ਰੂਸੀ ਫੌਜੀ ਢਾਲ ਦੇ ਰੂਪ ਵਿਚ ਉਨ੍ਹਾਂ ਦੀ ਵਰਤੋਂ ਨਾ ਕਰ ਸਕਣ।ਇਸ ਜੰਗ ਤਹਿਤ ਲੋਕਾਂ ਵਿਚ ਸਹਿਮ ਜਾਰੀ ਹੈ।
ਲੁਹਾਂਸਕ ’ਚ ਰੂਸੀ ਹਮਲੇ ਦੌਰਾਨ ਲੋਕਾਂ ਨੂੰ ਇਲਾਕਾ ਛੱਡਣ ਦੇ ਨਿਰਦੇਸ਼

Comment here