ਅਪਰਾਧਸਿਆਸਤਖਬਰਾਂ

ਲੁਧਿਆਣਾ ਬੰਬ ਧਮਾਕੇ ਦੀ ਜਾਂਚ ਜਲਦ ਹੋਵੇ—ਸੈਣੀ

ਚੰਡੀਗੜ੍ਹ-ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਲੁਧਿਆਣਾ ’ਚ ਹੋਏ ਬੰਬ ਧਮਾਕੇ ਨੂੰ ਲੈ ਕੇ ਕਿਹਾ ਕਿ ਪੰਜਾਬ ਵਿੱਚ ਆਸਾਰ ਚੰਗੇ ਨਹੀਂ ਹਨ, ਇਸ ਲਈ ਧਮਾਕੇ ਕੇਸ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਣਾ ਚਾਹੀਦਾ ਹੈ ਤਾਂਕਿ ਕੋਈ ਹੋਰ ਅੱਤਵਾਦੀ ਘਟਨਾ ਨਾ ਵਾਪਰੇ। ਸੈਣੀ ਨੇ ਕਿਹਾ ਕਿ ਮੌਜੂਦਾ ਸਰਕਾਰ ਦੀ ਜ਼ਿੰਮੇਦਾਰੀ ਬਣਦੀ ਹੈ ਕਿ ਕਾਨੂੰਨ ਵਿਵਸਥਾ ਤੇ ਅਮਨ ਸ਼ਾਂਤੀ ਨੂੰ ਬਣਾਏ ਰੱਖੇ। ਉਨ੍ਹਾਂ ਨੇ ਕਿਹਾ ਕਿ ਇਹ ਸਮੇਂ ਇਕ -ਦੂਜੇ ’ਤੇ ਦੋਸ਼ ਲਾਉਣ ਦਾ ਨਹੀਂ।
ਸਾਨੂੰ ਇਸ ’ਚ ਨਹੀਂ ਪੈਣਾ ਚਾਹੀਦਾ ਕਿ ਅਰੂਸਾ ਆਲਮ ਪੰਜਾਬ ਕਿਉਂ ਆਈ ਜਾਂ ਕੋਣ ਅੱਤਵਾਦੀ ਦੇ ਘਰ ਰੁਕਿਆ ਜਾਂ ਕੋਣ ਇਮਰਾਨ ਖਾਨ ਦਾ ਦੋਸਤ ਹੈ? ਸਾਬਕਾ ਡੀਜੀਪੀ ਨੇ ਕਿਹਾ ਕਿ 1768 ਸੁਰੱਖਿਆ ਕਰਮਚਾਰੀਆਂ ਦੀ ਸ਼ਹਾਦਤ ਦੇ ਬਾਅਦ ਪੰਜਾਬ ’ਚ ਅਮਨ ਸ਼ਾਂਤੀ ਆਈ ਹੈ, ਜਿਸ ਨੂੰ ਭੰਗ ਨਹੀਂ ਹੋਣ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਦੋ ਸਾਲ ਪਹਿਲਾਂ ਮੈਂ ਇਹ ਸ਼ੱਕ ਪ੍ਰਗਟਾਇਆ ਸੀ। ਅੱਜ ਜ਼ਰੂਰੀ ਹੈ ਕਿ ਰਾਜ ਦੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਤੇ ਅਮਨ ਸ਼ਾਂਤੀ ਨੂੰ ਕਾਇਮ ਰੱਖਿਆ ਜਾਵੇ। ਇਸ ਲਈ ਇਹ ਜ਼ਰੂਰੀ ਹੈ ਕਿ ਲੁਧਿਆਣਾ ਬੰਬ ਧਮਾਕੇ ਕੇਸ ਨੂੰ ਜਲਦ ਤੋਂ ਹੱਲ ਕੀਤਾ ਜਾਵੇ। ਤਾਂਕਿ ਪੰਜਾਬ ’ਚ ਕੋਈ ਹੋਰ ਅੱਤਵਾਦੀ ਘਟਨਾ ਨਾ ਵਾਪਰੇ।
ਲੁਧਿਆਣਾ ਬੰਬ ਧਮਾਕੇ ਨੂੰ ਲੈ ਕੇ ਕੇਂਦਰੀ ਗ੍ਰਹਿ ਵਿਭਾਗ ਦੇ ਸਕੱਤਰ ਨੇ ਪੰਜਾਬ ਸਰਕਾਰ ਕੋਲੋਂ ਰਿਪੋਰਟ ਮੰਗੀ ਹੈ। ਇਸੇ ਦੇ ਨਾਲ ਕੇਂਦਰ ਸਰਕਾਰ ਨੇ ਐੱਨਆਈਏ ਦੀ ਟੀਮ ਨੂੰ ਵੀ ਲੁਧਿਆਣਾ ਭੇਜ ਦਿੱਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਕੇਂਦਰ ਸਰਕਾਰ ਨਾਲ ਵੀ ਗੱਲਬਾਤ ਹੋਈ ਹੈ। ਕੇਂਦਰ ਸਰਕਾਰ ਨੇ ਵੀ ਆਪਣੀ ਏਜੰਸੀਆਂ ਭੇਜੀਆਂ ਹਨ।

Comment here