ਅਪਰਾਧਸਿਆਸਤਖਬਰਾਂ

ਲੁਧਿਆਣਾ ਧਮਾਕਾ : ਖੰਨਾ ਦੇ ਹੋਟਲ ’ਚ ਬੰਬ ਅਸੈਂਬਲ ਕੀਤੇ ਜਾਣ ਦਾ ਖ਼ਦਸ਼ਾ

ਖੰਨਾ-ਲੁਧਿਆਣਾ ਕਚਹਿਰੀ ਬੰਬ ਧਮਾਕੇ ਨਾਲ ਸੰਬੰਧਿਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੰਬ ਧਮਾਕੇ ਤੋਂ 48 ਘੰਟੇ ਪਹਿਲਾਂ ਦੋਸ਼ੀ ਗਗਨਦੀਪ ਆਪਣੀ ਮਹਿਲਾ ਦੋਸਤ ਨਾਲ ਖੰਨਾ ਦੇ ਇਕ ਹੋਟਲ ’ਚ ਰੁਕਿਆ ਸੀ। ਉਨ੍ਹਾਂ ਕੋਲ ਇਕ ਬੈਗ ਵੀ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਸਿਰਫ 24 ਘੰਟੇ ਲਈ ਹੋਟਲ ਦਾ ਕਮਰਾ ਬੁੱਕ ਕਰਵਾਇਆ ਸੀ, ਜਦੋਂ ਕਿ ਉਹ ਸਿਰਫ 3 ਤੋਂ 4 ਘੰਟੇ ਹੀ ਕਮਰੇ ’ਚ ਰੁਕੇ ਸਨ। ਜਾਂਚ ਟੀਮਾਂ ਵੱਲੋਂ ਇਸ ਹੋਟਲ ਤੋਂ ਸੀ. ਸੀ. ਟੀ. ਵੀ. ਫੁਟੇਜ ਆਪਣੇ ਕਬਜ਼ੇ ’ਚ ਲਈ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਾਂਚ ਟੀਮਾਂ ਨੂੰ ਸ਼ੱਕ ਹੈ ਕਿ ਕਿਤੇ ਵਿਸਫੋਟਕ ਸਮੱਗਰੀ ਨਾਲ ਧਮਾਕਾ ਕਰਨ ਦਾ ਸਮਾਨ ਬੈਗ ’ਚ ਨਾ ਹੋਵੇ ਅਤੇ ਹੋਟਲ ਦੇ ਕਮਰੇ ’ਚ ਬੰਬ ਨੂੰ ਅਸੈਂਬਲ ਨਾ ਕੀਤਾ ਗਿਆ ਹੋਵੇ। ਇਸ ਸਾਰੇ ਮਾਮਲੇ ਦੀ ਬਹੁਤ ਹੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Comment here