ਅਜਬ ਗਜਬਸਿਆਸਤਖਬਰਾਂ

ਲੁਧਿਆਣਾ ‘ਚ ਕੁੱਤਿਆਂ ਲਈ ਸਪੈਸ਼ਲ ਪਾਰਕ ਸ਼ੁਰੂ

ਲੁਧਿਆਣਾ-ਸਮਾਰਟ ਸਿਟੀ ਲੁਧਿਆਣਾ ਦੇ ਪੌਸ਼ ਖੇਤਰ ਵਿੱਚ ਪੰਜਾਬ ਦਾ ਪਹਿਲਾ ਕੁੱਤਿਆਂ ਦਾ ਪਾਰਕ ਸ਼ੁਰੂ ਹੋ ਗਿਆ ਹੈ। ਵਿਧਾਇਕ ਗੁਰਪ੍ਰੀਤ ਗੋਗੀ ਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਪਾਰਕ ਦਾ ਉਦਘਾਟਨ ਕੀਤਾ। ਲੁਧਿਆਣਾ ਦੇ ਬੀਆਰਐੱਸ ਨਗਰ ਇਲਾਕੇ ਵਿੱਚ ਡੇਢ ਏਕੜ ਦੇ ਡੌਗ ਪਾਰਕ ਦੀ ਸ਼ੁਰੂਆਤ ਕੀਤੀ ਗਈ। ਇਸ ਵਿੱਚ ਕੁੱਤਿਆਂ ਲਈ ਸਵੀਮਿੰਗ ਪੂਲ ਤੋਂ ਲੈ ਕੇ ਕੌਫ਼ੀ ਕੈਫੇ ਵੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਕੁੱਤਿਆਂ ਲਈ ਝੂਲੇ ਵੀ ਲਗਾਏ ਗਏ ਹਨ। ਇਹ ਪਾਰਕ ਹੈਦਰਾਬਾਦ ਦੀ ਕੰਪਨੀ ਨੂੰ ਦਿੱਤਾ ਗਿਆ ਹੈ, ਜਿਸ ਨੂੰ ਲੁਧਿਆਣਾ ਸ਼ਹਿਰ ਦੀ ਔਰਤ ਚਲਾਏਗੀ। ਕੰਪਨੀ ਨੇ ਇੱਥੇ ਪਲਾਸਟਿਕ ਦੇ ਝੂਲੇ ਤੇ ਪਲਾਸਟਿਕ ਦਾ ਹੀ ਸਵੀਮਿੰਗ ਪੂਲ ਤਿਆਰ ਕੀਤਾ ਹੈ।

Comment here