ਅਪਰਾਧਸਿਆਸਤਖਬਰਾਂਦੁਨੀਆ

ਲੁਟੇਰਿਆਂ ਨੇ ਲੁੱਟੀ ਸੋਨੇ ਨਾਲ ਭਰੀ ਦੁਕਾਨ

ਨਿਊ ਜਰਸੀ-ਅਮਰੀਕਾ ਵਿਚ ਆਏ ਦਿਨ ਕੋਈ ਨਾ ਕੋਈ ਵਾਰਦਾਤ ਦੀ ਖਬਰ ਆਉਂਦੀ ਰਹਿੰਦੀ ਹੈ। ਹੁਣ ਇਥੋਂ ਦੇ ਨਿਊ ਜਰਸੀ ਵਿਚ ਵਿਰਾਨੀ ਜਿਊਲਰਸ ਦੀ ਦੁਕਾਨ ‘ਤੇ 8-10 ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਗਨੀਮਤ ਰਹੀ ਕਿ ਇਸ ਦੌਰਾਨ ਕਿਸੇ ਸਟਾਫ਼ ਮੈਂਬਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆਂ ਹੈ। ਉਥੇ ਹੀ ਇਹ ਸਾਰੀ ਘਟਨਾ ਦੁਕਾਨ ਦੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ।
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਅਚਾਨਕ ਹੀ 8-10 ਨਕਾਬਪੋਸ਼ ਹਥਿਆਰਬੰਦ ਲੁਟੇਰੇ ਦੁਕਾਨ ਵਿਚ ਦਾਖ਼ਲ ਹੁੰਦੇ ਹਨ ਅਤੇ ਅੰਦਰ ਬੈਠੇ ਸਟਾਫ਼ ਨੂੰ ਮੈਂਬਰਾਂ ਨੂੰ ਜ਼ਮੀਨ ‘ਤੇ ਲੇਟਣ ਲਈ ਕਹਿੰਦੇ ਹਨ। ਇਸ ਦੌਰਾਨ ਇਕ ਲੁਟੇਰਾ ਦਰਵਾਜ਼ੇ ਦੇ ਕੋਲ ਹੀ ਖੜ੍ਹਾ ਹੋ ਜਾਂਦਾ ਹੈ, ਤਾਂ ਜੋ ਬਾਹਰੋਂ ਅੰਦਰ ਕੋਈ ਨਾ ਆ ਸਕੇ। ਇਸ ਮਗਰੋਂ ਲੁਟੇਰਿਆਂ ਵੱਲੋਂ ਪੂਰੀ ਦੁਕਾਨ ਹੀ ਲੁੱਟ ਲਈ ਗਈ। ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਲੁਟੇਰੇ ਗਹਿਣਿਆਂ ਨਾਲ ਭਰੀਆਂ ਟਰੇਵਾਂ ਲੁੱਟ ਕੇ ਲੈ ਜਾਂਦੇ ਹਨ। ਉਥੇ ਹੀ ਵਾਰਦਾਤ ਤੋਂ ਬਾਅਦ ਮੌਕੇ ‘ਤੇ ਪੁੱਜੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਹੀ ਦੋਸ਼ੀ ਫੜੇ ਜਾਣ ਦੀ ਉਮੀਦ ਹੈ।

Comment here