ਧਰਮਕੋਟ : ਦਿਨ ਦਿਹਾੜੇ 3 ਅਣਪਛਾਤੇ ਡਾਕੂਆਂ ਵੱਲੋਂ ਅਧਿਆਪਕ ਦੇ ਪਿਤਾ ਨੂੰ ਬੰਧਕ ਬਣਾ ਕੇ 8 ਤੋਲੇ ਸੋਨਾ, 5000 ਨਕਦੀ ਤੇ ਐਕਟਵਾ ਸਕੂਟਰੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ।
ਜਾਣਕਾਰੀ ਅਨੁਸਾਰ, ਅਧਿਆਪਕ ਰਜਿੰਦਰ ਕੁਮਾਰ ਜੋ ਸਰਕਾਰੀ ਕੰਨਿਆ ਸਕੂਲ ਵਿੱਚ ਕੰਪਿਊਟਰ ਅਧਿਆਪਕ ਦੇ ਤੌਰ ਤੇ ਡਿਊਟੀ ਨਿਭਾ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਏ.ਡੀ ਸਕੂਲ ਸਕੂਲ ਵਿੱਚ ਅਧਿਆਪਕ ਹਨ, ਦੋਨੋਂ ਪਤੀ-ਪਤਨੀ ਜਦ ਸਕੂਲ ਗਏ ਤਾਂ ਘਰ ਵਿਚ ਉਹਨਾਂ ਦੇ ਪਿਤਾ ਮਹਿੰਦਰਪਾਲ ਇਕੱਲੇ ਸਨ ਤਾਂ ਘਰ ਵਿੱਚ ਤਿੰਨ ਨਕਾਬਪੋਸ਼ ਅਣਪਛਾਤੇ ਚੋਰ ਦਾਖਲ ਹੋਏ, ਉਹਨਾਂ ਅਧਿਆਪਕ ਰਜਿੰਦਰ ਕੁਮਾਰ ਦੇ ਪਿਤਾ ਮਹਿੰਦਰਪਾਲ ਨੂੰ ਬੰਧਕ ਬਣਾ ਕੇ ਘਰ ਦੀ ਫੋਲਾ-ਫਾਲੀ ਸ਼ੁਰੂ ਕਰ ਦਿੱਤੀ ਫੋਲਾ ਫਾਲੀ ਦੌਰਾਨ ਚੋਰ ਘਰ ਵਿੱਚ ਪਿਆ ਕਰੀਬ 8 ਤੋਲੇ ਸੋਨਾ, ਪੰਜ ਹਜ਼ਾਰ ਨਕਦੀ ਅਤੇ ਕਾਰ ਵਿਚ ਖੜੀ ਐਕਟਵਾ ਸਕੂਟਰੀ ਚੋਰੀ ਕਰਕੇ ਫ਼ਰਾਰ ਹੋ ਗਏ।
ਪੀੜਤਾਂ ਵੱਲੋਂ ਜਦ ਸੰਬੰਧੀ ਥਾਣਾ ਧਰਮਕੋਟ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ਉੱਪਰ ਡੀਐੱਸਪੀ ਰਵਿੰਦਰ ਸਿੰਘ, ਐੱਸਐੱਚਓ ਜਸਵਰਿੰਦਰ ਸਿੰਘ ਪੁਲਸ ਪਾਰਟੀ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ ਉੱਪਰ ਪਹੁੰਚੇ। ਇਸ ਘਟਨਾ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸਐਚਓ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੀ ਪੁਲਿਸ ਬਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਛੇਤੀ ਹੀ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ, ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
Comment here