ਖਬਰਾਂਚਲੰਤ ਮਾਮਲੇਦੁਨੀਆ

ਲੀਬੀਆ ਹੜ੍ਹਾਂ ‘ਚ 10 ਹਜ਼ਾਰ ਤੱਕ ਪਹੁੰਚ ਸਕਦੀ ਮੌਤਾਂ ਦੀ ਗਿਣਤੀ

ਦਰਨਾ-ਲੀਬੀਆ ਦੇ ਦਰਨਾ ਸ਼ਹਿਰ ‘ਚ ਆਏ ਭਿਆਨਕ ਹੜ੍ਹ ਕਾਰਨ ਹੁਣ ਤੱਕ 2300 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ​​ਚੁੱਕੀ ਹੈ। ਮੰਗਲਵਾਰ ਨੂੰ ਜਾਣਕਾਰੀ ਦਿੰਦੇ ਹੋਏ ਐਮਰਜੈਂਸੀ ਸੇਵਾਵਾਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਦੁਨੀਆ ਦੇ ਕਈ ਦੇਸ਼ਾਂ ਨੇ ਇਸ ਸੰਕਟਕਾਲੀਨ ਸਮੱਸਿਆ ਨਾਲ ਨਜਿੱਠਣ ਲਈ ਤੁਰੰਤ ਮਦਦ ਦੀ ਪੇਸ਼ਕਸ਼ ਕੀਤੀ ਅਤੇ ਬਚਾਅ ਟੀਮਾਂ ਭੇਜੀਆਂ। ਇਸ ਖਤਰਨਾਕ ਤੂਫਾਨ ‘ਚ ਕਰੀਬ ਇਕ ਲੱਖ ਲੋਕਾਂ ਦੇ ਘਰ ਤਬਾਹ ਹੋ ਗਏ। ਤੱਟਵਰਤੀ ਸ਼ਹਿਰ ਦਰਨਾ ਵਿੱਚ ਹੜ੍ਹਾਂ ਨੇ ਵਿਆਪਕ ਤਬਾਹੀ ਮਚਾਈ। ਨਦੀ ਦੇ ਕੰਢੇ ਉਤੇ ਬਹੁ-ਮੰਜ਼ਿਲਾ ਇਮਾਰਤਾਂ ਢਹਿ ਗਈਆਂ। ਪਾਣੀ ਦੇ ਤੇਜ਼ ਵਹਾਅ ਕਾਰਨ ਘਰ ਅਤੇ ਕਾਰਾਂ ਰੁੜ੍ਹ ਗਈਆਂ।
ਐਮਰਜੈਂਸੀ ਸੇਵਾਵਾਂ ਨੇ ਇਕੱਲੇ ਦਰਨਾ ਵਿੱਚ 2,300 ਤੋਂ ਵੱਧ ਮੌਤਾਂ ਦੀ ਸ਼ੁਰੂਆਤੀ ਰਿਪੋਰਟ ਕੀਤੀ ਅਤੇ ਕਿਹਾ ਕਿ 5,000 ਤੋਂ ਵੱਧ ਲੋਕ ਲਾਪਤਾ ਹਨ ਜਦੋਂ ਕਿ ਲਗਭਗ 7,000 ਜ਼ਖਮੀ ਹੋਏ ਹਨ। ਪਰ ਪੂਰਬੀ ਲੀਬੀਆ ਵਿੱਚ ਵਿਰੋਧੀ ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਕਿ ਡੇਰਨਾ ਵਿੱਚ ਹੜ੍ਹਾਂ ਵਿੱਚ “ਹਜ਼ਾਰਾਂ” ਲੋਕ ਮਾਰੇ ਗਏ ਅਤੇ ਮਰਨ ਵਾਲਿਆਂ ਦੀ ਗਿਣਤੀ 10,000 ਤੋਂ ਵੱਧ ਹੋ ਸਕਦੀ ਹੈ। ਤੂਫ਼ਾਨ ਡੈਨੀਅਲ ਕਾਰਨ ਹੋਈ ਭਾਰੀ ਬਾਰਸ਼ ਕਾਰਨ ਹੜ੍ਹ ਦੀ ਸਥਿਤੀ ਪੈਦਾ ਹੋਈ ਹੈ। ਜਿਸ ਨੇ ਸਭ ਤੋਂ ਪਹਿਲਾਂ ਗ੍ਰੀਸ, ਬੁਲਗਾਰੀਆ ਅਤੇ ਤੁਰਕੀ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਐਤਵਾਰ ਨੂੰ ਲੀਬੀਆ ਨੂੰ ਮਾਰ ਹੇਠ ਲਿਆ। ਲੀਬੀਆ ਦੇ ਟੀਵੀ ‘ਤੇ ਫੁਟੇਜ ਵਿਚ ਦਰਨਾ ਦੇ ਮੁੱਖ ਚੌਕ ਵਿਚ ਦਰਜਨਾਂ ਲਾਸ਼ਾਂ ਦਿਖਾਈਆਂ ਗਈਆਂ।
ਇਹ ਲਾਸ਼ਾਂ ਕੰਬਲਾਂ ਜਾਂ ਚਾਦਰਾਂ ਵਿਚ ਲਪੇਟੀਆਂ ਹੋਈਆਂ ਹਨ। ਦੱਖਣ-ਪੂਰਬ ਵਿੱਚ ਮਾਰਤੌਬਾ ਪਿੰਡ ਵਿੱਚ ਲਾਸ਼ਾਂ ਦੇ ਢੇਰ ਲੱਗੇ ਹੋਏ ਹਨ। ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕਰਾਸ ਐਂਡ ਰੈੱਡ ਕ੍ਰੀਸੈਂਟ ਸੁਸਾਇਟੀਜ਼ ਦੇ ਟੈਮਰ ਰਮਦਾਨ ਨੇ ਕਿਹਾ, “ਮੌਤ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਹਜ਼ਾਰਾਂ ਤੱਕ ਪਹੁੰਚ ਸਕਦੀ ਹੈ। ਉਨ੍ਹਾਂ ਕਿਹਾ ਕਿ ਕਰੀਬ 10 ਹਜ਼ਾਰ ਲੋਕ ਲਾਪਤਾ ਹਨ।

Comment here