ਜਿਓ ਬੇਰੇਂਟਸ-ਲੀਬੀਆ ਵਿਚ ਪ੍ਰਵਾਸੀਆਂ ਦੇ ਹਿਰਾਸਤ ਕੇਂਦਰ ਵਿਚ ਸੁਰੱਖਿਆ ਕਰਮੀਆਂ ਨੇ ਇਸ ਉਤਰ ਅਫ਼ਰੀਕੀ ਦੇਸ਼ ਵਿਚ ਘੱਟ ਤੋਂ ਘੱਟ 6 ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਹਫ਼ਤਾ ਪਹਿਲਾਂ ਅਧਿਕਾਰੀਆਂ ਨੇ ਪ੍ਰਵਾਸੀਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ 5000 ਤੋਂ ਜ਼ਿਆਦਾ ਲੋਕਾਂ ਨੂੰ ਫੜਿਆ ਸੀ। ਸੰਯੁਕਤ ਰਾਸ਼ਟਰ ਦੇ ਕਮਿਸ਼ਨ ਸਬੰਧੀ ਜਾਂਚ ਕਰਤਾਵਾਂ ਨੇ ਕਿਹਾ ਸੀ ਕਿ ਲੀਬੀਆ ਵਿਚ ਪ੍ਰਵਾਸੀਆਂ ’ਤੇ ਅੱਤਿਆਚਾਰ ਅਤੇ ਉਨ੍ਹਾਂ ਨਾਲ ਮਾੜਾ ਵਤੀਰਾ ਮਨੁੱਖਤਾ ਖ਼ਿਲਾਫ਼ ਅਪਰਾਧ ਦੇ ਬਰਾਬਰ ਹੈ। ਗੋਲੀਬਾਰੀ ਦੀ ਘਟਨਾ ਤ੍ਰਿਪੋਲੀ ਦੇ ਪੱਛਮ ਵਿਚ ਸਥਿਤ ਮਾਬਾਨੀ ਹਿਰਾਸਤ ਕੇਂਦਰ ਵਿਚ ਵਾਪਰੀ। ਪ੍ਰਵਾਸੀਆਂ ਲਈ ਅੰਤਰਰਾਸ਼ਟਰੀ ਸੰਗਠਨ ਮੁਤਾਬਕ ਅਧਿਕਾਰੀਆਂ ਨੇ ਇਸ ਹਿਰਾਸਤ ਕੇਂਦਰ ਵਿਚ ਇਸ ਮਹੀਨੇ 511 ਔਰਤਾਂ ਅਤੇ 60 ਬੱਚਿਆਂ ਸਮੇਤ 4,187 ਲੋਕਾਂ ਨੂੰ ਭੇਜਿਆ ਸੀ।
ਲੀਬੀਆ ’ਚ ਪ੍ਰਵਾਸੀਆਂ ਦਾ ਗੋਲੀ ਮਾਰ ਕੀਤਾ ਕਤਲ

Comment here