ਤ੍ਰਿਪੋਲੀ-ਲੀਬੀਆ ਵਿੱਚ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਦੇ ਅਨੁਸਾਰ ਡੇਰਨਾ ਵਿੱਚ ਹੜ੍ਹ ਨੇ 30,000 ਤੋਂ ਵੱਧ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ। ਲੀਬੀਆ ਵਿੱਚ ਫਸੇ 4 ਭਾਰਤੀਆਂ ਨੂੰ ਤ੍ਰਿਪੋਲੀ ਸਥਿਤ ਭਾਰਤੀ ਦੂਤਘਰ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ। ਪੰਜਾਬ, ਹਰਿਆਣਾ ਦੇ 4 ਭਾਰਤੀਆਂ ਨੂੰ ਵੀਰਵਾਰ ਨੂੰ ਦੂਤਘਰ ਦੀ ਸਥਾਨਕ ਪ੍ਰਤੀਨਿਧੀ ਤਬੱਸੁਮ ਮਨਸੂਰ ਵੱਲੋਂ ਬੇਨੀਨਾ ਹਵਾਈ ਅੱਡੇ ‘ਤੇ ਵਿਦਾ ਕੀਤਾ ਗਿਆ। ਟਿਊਨੀਸ਼ੀਆ ਅਤੇ ਲੀਬੀਆ ਵਿੱਚ ਭਾਰਤੀ ਦੂਤਘਰ ਨੇ ਵੀਰਵਾਰ ਨੂੰ ਟਵਿੱਟਰ ‘ਤੇ ਲਿਖਿਆ, “ਪੰਜਾਬ ਅਤੇ ਹਰਿਆਣਾ ਦੇ ਫਸੇ 4 ਭਾਰਤੀਆਂ ਨੂੰ ਦੂਤਘਰ ਦੀ ਸਥਾਨਕ ਪ੍ਰਤੀਨਿਧੀ ਸ੍ਰੀਮਤੀ ਤਬੱਸੁਮ ਮਨਸੂਰ ਵੱਲੋਂ 14 ਸਤੰਬਰ ਨੂੰ ਬੇਨੀਨਾ ਹਵਾਈ ਅੱਡੇ ‘ਤੇ ਵਿਦਾ ਕੀਤਾ ਗਿਆ।’ ਲੀਬੀਆ ਦੇ ਰੈੱਡ ਕ੍ਰੀਸੈਂਟ ਨੇ ਮ੍ਰਿਤਕਾਂ ਦੀ ਗਿਣਤੀ 11,000 ਤੋਂ ਵੱਧ ਦੱਸੀ ਹੈ, ਜਦੋਂਕਿ ਲਗਭਗ 20,000 ਲੋਕ ਅਜੇ ਵੀ ਲਾਪਤਾ ਹਨ, ਜੋ ਇੱਕ ਅਧਿਕਾਰਤ ਸਰੋਤ ਤੋਂ ਹੁਣ ਤੱਕ ਸਭ ਤੋਂ ਵੱਧ ਅਨੁਮਾਨ ਹੈ। ਇਸ ਵਿਚ ਕਿਹਾ ਗਿਆ ਹੈ ਕਿ ਹੜ੍ਹ ਵਿਚ ਲਗਭਗ 2,000 ਲਾਸ਼ਾਂ ਸਮੁੰਦਰ ਵਿਚ ਵਹਿ ਗਈਆਂ ਹਨ।
ਬੰਦਰਗਾਹ ਵਾਲੇ ਸ਼ਹਿਰ ਡੇਰਨਾ ਦੇ ਮੇਅਰ ਅਬਦੁਲਮਨਮ ਅਲ-ਗੈਥੀ ਸਮੇਤ ਅਧਿਕਾਰੀਆਂ ਦਾ ਮੰਨਣਾ ਹੈ ਕਿ 20,000 ਲੋਕਾਂ ਦੀ ਮਾਰੇ ਗਏ ਹੋਣਗੇ। ਘੱਟੋ-ਘੱਟ 5,500 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਕਈਆਂ ਨੂੰ ਸਮੂਹਿਕ ਕਬਰਾਂ ਵਿੱਚ ਦਫ਼ਨਾਇਆ ਗਿਆ ਹੈ ਪਰ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਤੋਂ ਇਲਾਵਾ, ਦਫ਼ਨਾਈਆਂ ਲਾਸ਼ਾਂ ਤੋਂ ਬਿਮਾਰੀ ਫੈਲਣ ਤੋਂ ਰੋਕਣ ਲਈ ਬਾਡੀ ਬੈਗਸ ਦੀ ਲੋੜ ਹੈ। ਡੇਰਨਾ ਵੱਲ ਜਾਣ ਵਾਲੀਆਂ ਬਹੁਤ ਸਾਰੀਆਂ ਸੜਕਾਂ ਹੜ੍ਹ ਕਾਰਨ ਨੁਕਸਾਨੀਆਂ ਗਈਆਂ ਜਾਂ ਤਬਾਹ ਹੋ ਗਈਆਂ ਹਨ, ਜਿਸ ਨਾਲ ਅੰਤਰਰਾਸ਼ਟਰੀ ਬਚਾਅ ਟੀਮਾਂ ਅਤੇ ਮਾਨਵਤਾਵਾਦੀ ਸਹਾਇਤਾ ਦੇ ਪਹੁੰਚਣ ਵਿੱਚ ਰੁਕਾਵਟ ਆਈ ਹੈ। ਡੇਰਨਾ ਦੇ ਸੱਤ ਐਂਟਰੀ ਪੁਆਇੰਟਾਂ ਵਿੱਚੋਂ ਸਿਰਫ਼ ਦੋ ਹੀ ਇਸ ਵੇਲੇ ਖੁੱਲ੍ਹੇ ਹਨ। ਤੂਫਾਨ ‘ਡੈਨੀਅਲ’ ਕਾਰਨ ਹੋਈ ਤਬਾਹੀ ਵਿਚ ਬਚਾਅ ਕਰਮਚਾਰੀਆਂ ਲਈ ਬਚੇ ਲੋਕਾਂ ਨੂੰ ਲੱਭਣ ਵਿਚ ਬਹੁਤ ਮੁਸ਼ਕਲਾਂ ਆ ਰਹੀਆਂ ਹਨ।
ਲੀਬੀਆ ‘ਚ ਚਾਰ ਭਾਰਤੀਆਂ ਨੂੰ ਦੂਤਘਰ ਨੇ ਸੁਰੱਖਿਅਤ ਭੇਜਿਆ ਵਾਪਸ

Comment here