ਸਿਆਸਤਖਬਰਾਂਚਲੰਤ ਮਾਮਲੇਦੁਨੀਆਪ੍ਰਵਾਸੀ ਮਸਲੇ

ਲਿਜ਼ ਟਰਸ ਨੇ ਸੁਨਕ ਨੂੰ ਪਛਾੜਿਆ!!

ਲੰਡਨ-ਬਰਤਾਨੀਆ ‘ਚ ਪ੍ਰਧਾਨ ਮੰਤਰੀ ਦੇ ਅਹੁਦੇ ਅਤੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਲਈ ਚੋਣ ਲੜ ਰਹੀ ਮੌਜੂਦਾ ਵਿਦੇਸ਼ ਮੰਤਰੀ ਲਿਜ਼ ਟਰਸ ਨੇ ਆਪਣੇ ਨਜ਼ਦੀਕੀ ਵਿਰੋਧੀ ਤੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਖ਼ਿਲਾਫ਼ ਲਗਾਤਾਰ ਬੜ੍ਹਤ ਬਣਾਈ ਹੋਈ ਹੈ | ਕੰਜ਼ਰਵੇਟਿਵਹੋਮ ਵੈੱਬਸਾਈਟ ਵਲੋਂ ਯੂ.ਕੇ. ਟੋਰੀ (ਕੰਜ਼ਰਵੇਟਿਵ) ਮੈਂਬਰਾਂ ਦੇ ਇਕ ਨਵੇਂ ਸਰਵੇਖਣ ‘ਚ ਲਿਜ਼ ਟਰਸ ਨੇ ਰਿਸ਼ੀ ਸੁਨਕ ਤੋਂ 32 ਅੰਕਾਂ ਦੀ ਬੜਤ ਹਾਸਲ ਕੀਤੀ ਹੈ | ਵੈੱਬਸਾਈਟ ਕੰਜ਼ਰਵੇਟਿਵਹੋਮ ਵਲੋਂ ਪੋਲ ਕੀਤੇ ਗਏ 961 ਟੋਰੀ ਮੈਂਬਰਾਂ ਵਿਚੋਂ ਲਗਪਗ 60 ਫ਼ੀਸਦੀ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਨੇਤਾ ਵਜੋਂ ਲਿਜ਼ ਟਰਸ ਦੀ ਨਿਯੁਕਤੀ ਦਾ ਸਮਰਥਨ ਕਰਦੇ ਹਨ, ਜਦੋਂਕਿ ਸਿਰਫ 28 ਫ਼ੀਸਦੀ ਨੇ ਸੁਨਕ ਦਾ ਸਮਰਥਨ ਕੀਤਾ |
ਬਰਤਾਨੀਆ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣ ਦਾ ਨਤੀਜਾ 5 ਸਤੰਬਰ ਨੂੰ ਆਵੇਗਾ, ਜਿਸ ‘ਚ ਨਤੀਜਾ ਐਲਾਨੇ ਜਾਣ ਤੋਂ ਅਗਲੇ ਦਿਨ ਹੀ ਜੇਤੂ ਬੌਰਿਸ ਜੌਹਨਸਨ ਤੋਂ ਅਹੁਦਾ ਸੰਭਾਲਣਗੇ |

 

Comment here