ਅਪਰਾਧਖਬਰਾਂਖੇਡ ਖਿਡਾਰੀ

ਲਿਏਂਡਰ ਪੇਸ ਘਰੇਲੂ ਹਿੰਸਾ ਦੇ ਮਾਮਲੇ ਚ ਦੋਸ਼ੀ

ਨਵੀਂ ਦਿੱਲੀ- ਸਾਬਕਾ ਟੈਨਿਸ ਖਿਡਾਰੀ ਲਿਏਂਡਰ ਪੇਸ ਖਿਲਾਫ਼ ਇੱਥੇ ਦੀ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਮਾਡਲ-ਅਦਾਕਾਰਾ ਰੀਆ ਪਿੱਲਈ ਨੇ ਘਰੇਲੂ ਹਿੰਸਾ ਦਾ ਕੇਸ ਦਾਇਰ ਕਰਵਾਇਆ ਸੀ, ਅਦਾਲਤ ਨੇ ਪੇਸ ਨੂੰ ਦੋਸ਼ੀ  ਪਾਇਆ ਹੈ। ਅਦਾਲਤ ਨੇ ਕਿਹਾ ਕਿ ਪੇਸ ਨੇ ਆਪਣੇ ਲਿਵ-ਇਨ ਪਾਰਟਨਰ ਖਿਲਾਫ ਘਰੇਲੂ ਹਿੰਸਾ ਕੀਤੀ ਸੀ। ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਜੇਕਰ ਪੇਸ ਆਪਣਾ ਸਾਂਝਾ ਘਰ ਛੱਡਦਾ ਹੈ ਤਾਂ ਰਿਆ ਨੂੰ ਹਰ ਮਹੀਨੇ 50,000 ਰੁਪਏ ਕਿਰਾਇਆ ਦੇਣਾ ਹੋਵੇਗਾ, ਜੋ ਲੱਖ ਰੁਪਏ ਦੇ ਮਾਸਿਕ ਸਾਂਭ-ਸੰਭਾਲ ਤੋਂ ਵੱਖ ਹੋਵੇਗਾ। ਮੈਟਰੋਪੋਲੀਟਨ ਮੈਜਿਸਟ੍ਰੇਟ ਕੋਮਲ ਸਿੰਘ ਰਾਜਪੂਤ ਨੇ ਇਸ ਮਹੀਨੇ ਦੇ ਸ਼ੁਰੂ ‘ਚ ਹੁਕਮ ਦਿੱਤਾ ਸੀ। ਪਿੱਲਈ ਨੇ 2014 ‘ਚ ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਕਾਨੂੰਨ ਤਹਿਤ ਰਾਹਤ ਅਤੇ ਸੁਰੱਖਿਆ ਦੀ ਮੰਗ ਕਰਦੇ ਹੋਏ ਅਦਾਲਤ ਤਕ ਪਹੁੰਚ ਕੀਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਅੱਠ ਸਾਲਾਂ ਤੋਂ ਪੇਸ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸੀ। ਰੀਆ ਪਿੱਲਈ ਨੇ ਦਾਅਵਾ ਕੀਤਾ ਕਿ ਇਨ੍ਹਾਂ 8 ਸਾਲਾਂ ‘ਚ ਲਿਏਂਡਰ ਪੇਸ ਨੇ ਆਪਣੇ ਕੰਮਾਂ ਤੇ ਚਾਲ-ਚਲਣ ਰਾਹੀਂ ਜ਼ੁਬਾਨੀ, ਭਾਵਨਾਤਮਕ ਤੇ ਵਿੱਤੀ ਤੌਰ ‘ਤੇ ਉਸ ਦਾ ਸ਼ੋਸ਼ਣ ਕੀਤਾ ਹੈ ਜਿਸ ਕਾਰਨ ਉਹ ਕਈ ਸਾਲਾਂ ਤਕ ਸਦਮੇ ‘ਚ ਰਹੀ। ਮੈਜਿਸਟ੍ਰੇਟ ਨੇ ਆਪਣੇ ਹੁਕਮ ‘ਚ ਕਿਹਾ ਕਿ ਇਹ ਸਾਬਿਤ ਹੋ ਗਿਆ ਹੈ ਕਿ ਦੋਸ਼ੀ ਨੇ ਆਪਣੇ ਸਾਥੀ ਖਿਲਾਫ ਘਰੇਲੂ ਹਿੰਸਾ ਕੀਤੀ ਹੈ।”  ਲਿਏਂਡਰ ਪੇਸ ਇਨ੍ਹੀਂ ਦਿਨੀਂ ਅਦਾਕਾਰਾ ਕਿਮ ਸ਼ਰਮਾ ਨੂੰ ਡੇਟ ਕਰ ਰਹੇ ਹਨ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸੁਰਖੀਆਂ ਬਟੋਰ ਰਹੀਆਂ ਹਨ। ਇਹ ਜੋੜਾ ਅਕਸਰ ਸ਼ਹਿਰ ‘ਚ ਨਜ਼ਰ ਆਉਂਦਾ ਹੈ। ਰੀਆ ਅਭਿਨੇਤਾ ਸੰਜੇ ਦੱਤ ਦੀ ਸਾਬਕਾ ਪਤਨੀ ਰਹਿ ਚੁੱਕੀ ਹੈ। ਸੰਜੇ ਦੱਤ ਨੇ ਰੀਆ ਨਾਲ ਦੂਜਾ ਵਿਆਹ ਕੀਤਾ ਸੀ, ਰੀਆ ਤੋਂ ਤਲਾਕ ਲੈਣ ਤੋਂ ਬਾਅਦ ਹੁਣ ਮਾਨਯਤਾ ਉਨ੍ਹਾਂ ਦੀ ਪਤਨੀ ਹੈ ਅਤੇ ਦੋ ਬੱਚੇ ਵੀ ਹਨ।

Comment here