ਲਾਹੌਰ-ਇਥੋਂ ਦੇ ਗੁਰਦੁਆਰਾ ਰੋੜੀ ਸਾਹਿਬ, ਪਿੰਡ ਜਾਹਮਣ, ਪੀ.ਐਸ. ਬਰਕੀ, ਜ਼ਿਲ੍ਹਾ ਲਾਹੌਰ (ਇੰਡੋ-ਪਾਕਿ ਸਰਹੱਦ ਤੋਂ ਲਗਭਗ 2-3 ਕਿਲੋਮੀਟਰ ਦੂਰ ਉਲਾਜ ਡੱਲ, ਜ਼ਿਲ੍ਹਾ ਤਰਨਤਾਰਨ) ਵਿਚ ਹੈ, ਸਬੰਧੀ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਗੁਰਦੁਆਰਾ ਸਾਹਿਬ ਦੀ ਇਮਾਰਤ ਇਸ ਸਮੇਂ ਖਸਤਾ ਹਾਲਤ ਵਿੱਚ ਹੈ। ਇੱਥੇ ਦੱਸ ਦਈਏ ਕਿ ਗੁਰਦੁਆਰਾ ਜੋ ਕਦੇ ਅਣਵੰਡੇ ਪੰਜਾਬ ਦੇ ਸਿੱਖ ਭਾਈਚਾਰੇ ਦਾ ਮਾਣ ਸੀ, ਨੂੰ ਭਾਈ ਵਧਾਵਾ ਸਿੰਘ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਨਮਾਨ ਵਿਚ ਬਣਾਇਆ ਗਿਆ ਸੀ, ਜਿਨ੍ਹਾਂ ਨੇ ਆਪਣੇ ਜੀਵਨ ਦੇ ਕਾਫ਼ੀ ਸਾਲ ਪਿੰਡ ਜਾਹਮਣ ਵਿੱਚ ਬਿਤਾਏ ਕਿਉਂਕਿ ਉਨ੍ਹਾਂ ਦੇ ਨਾਨਾ-ਨਾਨੀ ਨੇੜਲੇ ਪਿੰਡ ਡੇਰਾ ਚਾਹਲ ਵਿੱਚ ਰਹਿੰਦੇ ਸਨ। ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਵਾਲੀ ਜਗ੍ਹਾ ਵੀ ਚੰਗੀ ਹਾਲਤ ਵਿਚ ਨਹੀਂ ਹੈ, ਇਸ ਨੂੰ ਲੋਕਾਂ/ਖਜ਼ਾਨਾ ਖੋਜੀਆਂ ਨੇ ਕਥਿਤ ਲੁਕਵੇਂ ਖਜ਼ਾਨੇ ਦੀ ਖੋਜ ਵਿੱਚ ਖੋਦਾਈ ਕਰਕੇ ਤਬਾਹ ਕਰ ਦਿੱਤਾ ਗਿਆ ਹੈ।
ਪਿੰਡ ਵਾਸੀ ਇਹ ਦਾਅਵਾ ਕਰਦੇ ਸੁਣੇ ਜਾ ਸਕਦੇ ਹਨ ਕਿ ਵਕਫ਼ ਬੋਰਡ ਜਾਂ ਕੋਈ ਵੀ ਸਿੱਖ ਸੰਗਤ ਭਾਵੇਂ ਸਥਾਨਕ ਜਾਂ ਅੰਤਰਰਾਸ਼ਟਰੀ ਕਿਸੇ ਵੀ ਵਿਅਕਤੀ ਵੱਲੋਂ ਗੁਰਦੁਆਰੇ ਦੇ ਦਰਸ਼ਨ ਨਹੀਂ ਕੀਤੇ ਜਾ ਰਹੇ ਹਨ, ਕਿਉਂਕਿ ਇਸ ਅਸਥਾਨ ’ਤੇ ਸਮਾਜ ਵਿਰੋਧੀ ਅਨਸਰਾਂ/ਨਸ਼ੇੜੀਆਂ/ਲੁਟੇਰਿਆਂ/ਡਕੈਤਾਂ ਦੀ ਆਮਦ ਰਹਿੰਦੀ ਹੈ। ਵੀਲੋਗਰ ਨੇ ਦੱਸਿਆ ਕਿ ਗੁਰਦੁਆਰੇ ਕੋਲ 100 ਏਕੜ ਵਾਹੀਯੋਗ ਜ਼ਮੀਨ ਹੈ, ਜਿਸ ’ਤੇ ਹੁਣ ਪਿੰਡ ਵਾਸੀਆਂ ਨੇ ਕਬਜ਼ਾ ਕਰ ਲਿਆ ਹੈ। ਜਾਹਮਣ ਪਿੰਡ ਦੇ ਇੱਕ ਵਿਅਕਤੀ ਦਾ ਦਾਅਵਾ ਹੈ ਕਿ ਭਾਵੇਂ ਪਾਕਿ ਸਰਕਾਰੀ ਅਧਿਕਾਰੀ ਕਈ ਵਾਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ ਪਰ ਤਸਵੀਰਾਂ ਖਿੱਚਣ ਅਤੇ ਵੀਡੀਓ ਬਣਾਉਣ ਤੋਂ ਇਲਾਵਾ ਗੁਰਦੁਆਰਾ ਸਾਹਿਬ ਨੂੰ ਬਚਾਉਣ ਲਈ ਕੁਝ ਨਹੀਂ ਕੀਤਾ ਗਿਆ।
Comment here