ਲਾਹੌਰ-ਇਥੋਂ ਦੇ ਸੁਰੱਖਿਆਂ ਕਰਮਚਾਰੀਆਂ ਨੇ ਦੱਸਿਆ ਕਿ ਡੀ. ਆਈ. ਜੀ. ਸ਼ਰੀਕ ਜਮਾਲ ਖਾਨ ਆਪਣੇ ਘਰ ’ਚ ਮ੍ਰਿਤਕ ਪਿਆ ਮਿਲਿਆ। ਸ਼ਨੀਵਾਰ ਨੂੰ ਜਦ ਸਵੇਰੇ ਡੀ.ਆਈ. ਜੀ. ਪੁਲਸ ਲਾਹੌਰ ਸਰੀਕ ਜਮਾਲ ਆਪਣੇ ਕਮਰੇ ਤੋਂ ਬਾਹਰ ਨਾ ਆਇਆ ਤਾਂ ਸੁਰੱਖਿਆਂ ਕਰਮਚਾਰੀਆਂ ਨੇ ਦਰਵਾਜ਼ਾ ਖੋਲ੍ਹ ਕੇ ਵੇਖਿਆ ਤਾਂ ਉਹ ਬੈੱਡ ਤੇ ਬੇਹੋਸ਼ ਪਾਇਆ ਗਿਆ। ਉਸ ਨੂੰ ਤੁਰੰਤ ਨੈਸ਼ਨਲ ਹਸਪਤਾਲ ਲਾਹੌਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਹ ਲਾਹੌਰ ’ਚ ਆਪਣੀ ਡਿਊਟੀ ਸਬੰਧੀ ਇਕੱਲੇ ਰਹਿੰਦਾ ਸੀ। ਉਨ੍ਹਾਂ ਦੇ ਪਰਿਵਾਰ ਨੂੰ ਸੂਚਿਤ ਕਰਨ ’ਤੇ ਉਨ੍ਹਾਂ ਦੀ ਪਤਨੀ ਅਤੇ ਲੜਕੀ ਇਸਲਾਮਾਬਾਦ ਤੋਂ ਲਾਹੌਰ ਪਹੁੰਚੀਆਂ ਪਰ ਪੋਸਟਮਾਰਟਮ ਹੋਣ ਦੇ ਕਾਰਨ ਲਾਸ਼ ਸ਼ਾਮ ਨੂੰ ਉਨ੍ਹਾਂ ਨੂੰ ਸੌਂਪੀ ਗਈ।
ਲਾਹੌਰ ਦੇ ਡੀ. ਆਈ. ਜੀ. ਦੀ ਘਰ ‘ਚੋਂ ਮਿਲੀ ਲਾਸ਼

Comment here