ਲਾਹੌਰ-ਪਾਕਿਸਤਾਨ ਵਿਚ ਅਗਵਾ ਤੇ ਕਤਲ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ। ਲਾਹੌਰ ਦੀ ਅਦਾਲਤ ’ਚ ਦੋ ਹਥਿਆਰਬੰਦ ਲੋਕਾਂ ਨੇ ਫਾਇਰਿੰਗ ਕਰਕੇ ਇਕ ਔਰਤ ਸਮੇਤ ਦੋ ਲੋਕਾਂ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਨੇ ਖੁਦ ਹੀ ਪੁਲਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਜਾਣਕਾਰੀ ਅਨੁਸਾਰ ਇਕ ਔਰਤ ਕਿਸੇ ਵਿਅਕਤੀ ਦੇ ਨਾਲ ਲਾਹੌਰ ਦੀ ਇਕ ਅਦਾਲਤ ਵਿਚ ਪੇਸ਼ੀ ਸਬੰਧੀ ਆਈ ਹੋਈ ਸੀ। ਜਿਵੇਂ ਹੀ ਅਦਾਲਤ ਤੋਂ ਔਰਤ ਨੂੰ ਪੇਸ਼ ਹੋਣ ਦੀ ਆਵਾਜ਼ ਆਈ ਤਾਂ ਔਰਤ ਇਕ ਵਿਅਕਤੀ ਨਾਲ ਅਦਾਲਤ ਵਿਚ ਪੇਸ਼ ਹੋਣ ਲੱਗੀ ਤਾਂ ਉਥੇ ਪਹਿਲਾਂ ਤੋਂ ਖੜ੍ਹੇ ਦੋ ਵਿਅਕਤੀਆਂ ਨੇ ਉਨ੍ਹਾਂ ’ਤੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਔਰਤ ਅਤੇ ਉਸ ਨਾਲ ਆਇਆ ਵਿਅਕਤੀ ਮੌਕੇ ਤੋਂ ਹੀ ਮਾਰੇ ਗਏ।
ਫਾਇਰਿੰਗ ਦੀ ਆਵਾਜ਼ ਸੁਣਦੇ ਹੀ ਅਦਾਲਤ ਦੇ ਅੰਦਰ ਅਤੇ ਬਾਹਰ ਖੜ੍ਹੇ ਲੋਕਾਂ ਵਿਚ ਭੱਜਦੌੜ ਮਚ ਗਈ। ਅਦਾਲਤ ਵਿਚ ਜੱਜ ਵੀ ਕੁਰਸੀ ਛੱਡ ਕੇ ਰਿਟਾਇਰਿੰਗ ਰੂਮ ਵਿਚ ਚਲਾ ਗਿਆ। ਮ੍ਰਿਤਕ ਔਰਤ ਦੀ ਪਛਾਣ ਸੁਘਰਾ ਬੀਬੀ ਅਤੇ ਪੁਰਸ਼ ਦੀ ਪਛਾਚਾਣ ਮੁਹੰਮਦ ਅਮੀਨ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ਮੁਲਜ਼ਮਾਂ ਨੇ ਕਤਲ ਕਿਉਂ ਕੀਤੀ, ਇਸ ਸਬੰਧੀ ਪੁਲਸ ਕੁਝ ਨਹੀਂ ਦੱਸ ਰਹੀ। ਦੋਵਾਂ ਮੁਲਜ਼ਮਾਂ ਨੇ ਸੁਘਰਾ ਬੀਬੀ ਅਤੇ ਮੁਹੰਮਦ ਅਮੀਨ ਦੇ ਕਤਲ ਤੋਂ ਬਾਅਦ ਖੁਦ ਨੂੰ ਪੁਲਸ ਦੇ ਅੱਗੇ ਆਤਮ ਸਮਰਪਣ ਕਰ ਦਿੱਤਾ ਅਤੇ ਜਿਨ੍ਹਾਂ ਹਥਿਆਰਾਂ ਨਾਲ ਫਾਇਰਿੰਗ ਕੀਤੀ, ਉਹ ਵੀ ਪੁਲਸ ਨੂੰ ਸੌਂਪ ਦਿੱਤੇ। ਪੁਲਸ ਦੱਬੀ ਜ਼ੁਬਾਨ ਵਿਚ ਇਸ ਨੂੰ ਅਣਖ ਦੀ ਖ਼ਾਤਰ ਹੱਤਿਆ ਕਰਨ ਦਾ ਮਾਮਲਾ ਮੰਨ ਰਹੀ ਹੈ। ਪੁਲਸ ਦੋਵਾਂ ਨੂੰ ਫੜ ਕੇ ਪੁਲਸ ਸਟੇਸ਼ਨ ਲੈ ਗਈ।
ਲਾਹੌਰ ਦੀ ਅਦਾਲਤ ’ਚ ਔਰਤ ਸਮੇਤ ਦੋ ਦਾ ਕਤਲ

Comment here