ਲਾਹੌਰ–ਪਾਕਿਸਤਾਨ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਲੈਕੇ ਖਬਰ ਸਾਹਮਣੇ ਆਈ ਹੈ। ਲਾਹੌਰ ਦੇ ਅਲਾਮਾ ਇਕਬਾਲ ਕੌਮਾਂਤਰੀ ਹਵਾਈ ਅੱਡੇ ਦਾ ਜੀ. ਪੀ. ਐੱਸ. ਸਿਸਟਮ ਕੁਝ ਦਿਨਾਂ ਤੋਂ ਖ਼ਰਾਬ ਹੋਣ ਕਾਰਨ ਪਾਇਲਟਾਂ ਨੇ ਜਹਾਜ਼ਾਂ ਦੇ ਉਡਾਣ ਭਰਨ ਅਤੇ ਹਵਾਈ ਅੱਡੇ ’ਤੇ ਉਤਰਨ ਵੇਲੇ ਕਿਸੇ ਵੱਡੇ ਹਾਦਸੇ ਦੇ ਹੋਣ ਦੀ ਚਿਤਾਵਨੀ ਦਿੱਤੀ ਹੈ। ਲਾਹੌਰ ਹਵਾਈ ਅੱਡੇ ’ਤੇ ਪਹੁੰਚਣ ਤੋਂ ਪਹਿਲਾਂ 150 ਕਿਲੋਮੀਟਰ ਦੀ ਦੂਰੀ ’ਤੇ ਇਹ ਸਮੱਸਿਆ¯ ਪਾਇਲਟਾਂ ਨੂੰ ਲੈਂਡਿੰਗ ਤੇ ਟੇਕ-ਆਫ ਦੌਰਾਨ ਪੇਸ਼ ਆਉਂਦੀ ਹੈ। ਸਭ ਤੋਂ ਪਹਿਲਾਂ 8 ਦਸੰਬਰ ਨੂੰ ਆਬੂ ਧਾਬੀ ਤੋਂ ਆਏ ਜਹਾਜ਼ ਨੇ ਇਹ ਸ਼ਿਕਾਇਤ ਦਰਜ ਕਰਵਾਈ ਸੀ। ਪਾਇਲਟਾਂ ਨੇ ਕਿਹਾ ਕਿ ਜੀ. ਪੀ. ਐੱਸ. ਸਿਸਟਮ ਖਰਾਬ ਹੋਣ ਕਾਰਨ ਉਹ ਲਾਹੌਰ ਹਵਾਈ ਅੱਡੇ ’ਤੇ ਲੈਂਡਿੰਗ ਕਰਨ ’ਚ ਅਸਮਰੱਥ ਹਨ ਅਤੇ 7 ਉਡਾਣਾਂ ਬਿਨਾਂ ਲੈਂਡ ਕੀਤੇ ਵਾਪਸ ਚਲੀਆਂ ਗਈਆਂ। ਇਸ ਤੋਂ ਬਾਅਦ ਲਗਾਤਾਰ ਅਜਿਹੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਰਹੀਆਂ ਹਨ।
ਲਾਹੌਰ ਦਾ ਕੌਮਾਂਤਰੀ ਹਵਾਈ ਅੱਡੇ ਦਾ ਜੀ. ਪੀ. ਐੱਸ. ਸਿਸਟਮ ਹੋਇਆ ਖ਼ਰਾਬ

Comment here