ਸਿਆਸਤਖਬਰਾਂ

ਲਾਲੂ ਨੂੰ ਚੇਤੇ ਆਏ ਜਵਾਨੀ ਦੇ ਦਿਨ

ਪਟਨਾ – ਬਿਹਾਰ ਦੀ ਸਿਆਸਤ ਦੇ ਬਾਬਾ ਬੋਹੜ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਯਾਦਵ ਨੂੰ ਆਪਣੀ ਜਵਾਨੀ ਦੇ ਦਿਨ ਏਨੇ ਚੇਤੇ ਆਏ ਕਿ ਉਹਨਾਂ ਨੇ ਲੰਡੀ ਜੀਪ ਤੇ ਬਹਿ ਕੇ ਆਪਣੀ ਪਤਨੀ ਅਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਘਰ ਦੇ ਆਲੇ-ਦੁਆਲੇ ਦੀਆਂ ਸੜਕਾਂ ‘ਤੇ ਖੁੱਲ੍ਹੀ ਜੀਪ ‘ਚ ਗੇੜੀਆਂ ਲਾਈਆਂ | ਗੁਰਦੇ, ਦਿਲ ਅਤੇ ਹੋਰ ਬਿਮਾਰੀਆਂ ਤੋਂ ਪੀੜਤ 73 ਸਾਲਾ ਆਗੂ ਦਾ ਇਹ ਅੰਦਾਜ਼ ਦੇਖ ਕੇ ਉਨ੍ਹਾ ਦੇ ਸਮਰਥਕ ਵੀ ਕਾਫੀ ਉਤਸ਼ਾਹਤ ਨਜ਼ਰ ਆਏ ਅਤੇ ਉਨ੍ਹਾਂ ‘ਲਾਲੂ ਯਾਦਵ ਜ਼ਿੰਦਾਬਾਦ’ ਦੇ ਨਾਅਰੇ ਲਾਏ | ਦੂਜੇ ਪਾਸੇ ਲਾਲੂ ਨੇ ਟਵਿੱਟਰ ‘ਤੇ ਆਪਣੀ ਡਰਾਈਵਿੰਗ ਦੀ ਵੀਡੀਓ ਸ਼ੇਅਰ ਕਰਦਿਆਂ ਲਿਖਿਆ—ਅੱਜ ਸਾਲਾਂ ਬਾਅਦ ਆਪਣੀ ਪਹਿਲੀ ਗੱਡੀ ਚਲਾਈ | ਇਸ ਸੰਸਾਰ ਵਿਚ ਪੈਦਾ ਹੋਏ ਸਾਰੇ ਲੋਕ ਕਿਸੇ ਨਾ ਕਿਸੇ ਰੂਪ ‘ਚ ਡਰਾਈਵਰ ਹਨ | ਤੁਹਾਡੇ ਜੀਵਨ ਵਿਚ ਪਿਆਰ, ਸਦਭਾਵਨਾ, ਸਮਾਨਤਾ, ਸ਼ਾਂਤੀ, ਸਬਰ ਅਤੇ ਖੁਸ਼ਹਾਲੀ ਦੀ ਕਾਰ ਹਮੇਸ਼ਾ ਮਜ਼ੇ ਨਾਲ ਚਲਦੀ ਰਹੇ |

Comment here