ਅਪਰਾਧਸਿਆਸਤਖਬਰਾਂ

ਲਾਰੈਂਸ ਬਿਸ਼ਨੋਈ ਦੀ ਕਥਿਤ ਆਡੀਓ ਆਈ ਸਾਹਮਣੇ

ਚੰਡੀਗੜ੍ਹ-ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇਕ ਕਥਿਤ ਆਡੀਓ ਸਾਹਮਣੇ ਆਈ ਹੈ ਜਿਸ ਵਿਚ ਉਹ ਇਕ ਸ਼ਖਸ ਨੂੰ ਧਮਕੀਆਂ ਦਿੰਦਾ ਦਿਖਾਈ ਦੇ ਰਿਹਾ ਹੈ। ਇਸ ਸ਼ਖਸ ਨੂੰ ਉਹ ਗੂਗਲ ਭਾਈ ਦੇ ਨਾਂ ਨਾਲ ਬੁਲਾ ਰਿਹਾ। ਧਮਕੀਆਂ ਦਿੰਦੇ ਹੋਏ ਲਾਰੈਂਸ ਨੇ ਇਸ ਹੱਦ ਤੱਕ ਕਹਿ ਦਿੱਤਾ ਕਿ ‘ਤੂੰ ਆਪਣੇ ਫੋਨ ਵਿਚ ਭਾਵੇਂ ਰਿਕਾਡਿੰਗ ਲਗਾ ਲੈ, ਜਿਸ ਦਿਨ ਤੂੰ ਮੇਰੇ ਹੱਥੇ ਚੜ੍ਹ ਗਿਆ, ਉਸ ਦਿਨ ਤੈਨੂੰ ਕੱਚਾ ਖਾ ਜਾਵਾਂਗਾ।’
ਦੱਸਿਆ ਇਹ ਜਾ ਰਿਹਾ ਹੈ ਕਿ ਲਰੈਂਸ ਨੇ ਜੇਲ੍ਹ ਵਿੱਚੋਂ ਇਕ ਵੱਡੇ ਬਿਜ਼ਨੈੱਸਮੈਨ ਤੇ ਬੁੱਕੀ ਤੋਂ ਲੱਖਾਂ ਦੀ ਫ਼ਿਰੋਤੀ ਮੰਗੀ ਹੈ। ਜੇਕਰ ਬਿਸ਼ਨੋਈ ਦੇ ਪਹਿਲੇ ਰਿਕਾਰਡ ਦੀ ਗੱਲ ਕਰੀਏ ਤਾਂ ਉਸ ਨੇ ਪਹਿਲਾਂ ਵੀ ਬਹੁਤ ਵਾਰੀ ਲੋਕਾਂ ਨੂੰ ਧਮਕੀਆਂ ਦਿੱਤੀਆਂ ਹਨ। ਹਰ ਦਿਨ ਕੋਈ ਨਾ ਕੋਈ ਕਥਿਤ ਆਡੀਓ ਜਾਂ ਵੀਡੀਓ ਸਾਹਮਣੇ ਆਉਂਦੀ ਹੈ ਤੇ ਇਸੇ ਤਰ੍ਹਾਂ ਅੱਜ ਵੀ ਆਡੀਓ ਵਿਚ ਕਿਸੇ ਵਿਅਕਤੀ ਨੂੰ ਧਮਕੀਆਂ ਦੇ ਰਿਹਾ ਹੈ।

Comment here