ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਲਾਰੈਂਸ ਦੇ ਭਾਣਜੇ ਸਚਿਨ ਨੇ ਮੂਸੇਵਾਲਾ ਦਾ ਕਤਲ ਕਬੂਲਿਆ?

ਟੀ ਵੀ ਚੈਨਲ ਨੂੰ ਭੇਜੀ ਆਡੀਓ ਚ ਕਈ ਖੁਲਾਸੇ

ਚੰਡੀਗੜ੍ਹ-ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਨੇ ਮੂਸੇਵਾਲਾ ਦਾ ਕਤਲ ਕਰਨਾ ਕਬੂਲ ਕੀਤਾ ਹੈ। ਇੱਕ ਨਿੱਜੀ ਮੀਡੀਆ ਅਦਾਰੇ ਨਾਲ ਗੱਲਬਾਤ ਦੌਰਾਨ ਉਸ ਨੇ ਕਬੂਲਿਆ ਹੈ ਕਿ ਉਸ ਵੱਲੋਂ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰੀ ਗਈ ਹੈ। ਸਚਿਨ ਬਿਸ਼ਨੋਈ ਨਾਮ ਦੇ ਸ਼ਖਸ ਨੇ ਕਿਹਾ ਕਿ ਉਨ੍ਹਾਂ ਨੇ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲਿਆ ਹੈ ਜਿਸਨੂੰ ਮੁਹਾਲੀ ਵਿਖੇ ਗੋਲੀਆਂ ਮਾਰ ਮਾਰਿਆ ਗਿਆ ਸੀ।  ਇਹ ਕਬੂਲਨਾਮਾ ਹੋਇਆ ਹੈ ਉਹ ਇੱਕ ਆਡੀਓ ਰਾਹੀਂ ਹੋਇਆ ਹੈ ਜਿਸਦੀ ਪੁਸ਼ਟੀ ਨਹੀਂ ਕੀਤਾ ਜਾ ਸਕਦੀ ਹੈ ਕਿ ਉਹ ਸਚਿਨ ਬਿਸ਼ਨੋਈ ਹੀ ਹੈ। ਇਸ ਬਾਰੇ ਕਿਸੇ ਵੀ ਪੁਲਿਸ ਅਧਿਕਾਰੀ ਦਾ ਬਿਆਨ ਵੀ ਸਾਹਮਣੇ ਨਹੀਂ ਆ ਸਕਿਆ ਹੈ। ਹਾਲਾਂਕਿ ਇਸ ਮਾਮਲੇ ਦੀ ਚਰਚਾ ਮੀਡੀਆ ਵਿੱਚ ਸੁਰਖੀਆਂ ਬਣੀ ਹੋਈ ਹੈ ਕਿ ਇਹ ਆਡੀਓ ਸਚਿਨ ਬਿਸ਼ਨੋਈ ਦੀ ਹੀ ਹੈ। ਸਚਿਨ ਬਿਸ਼ਨੋਈ ਨੇ ਦੱਸਿਆ ਹੈ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਵਿੱਚ ਪੁਲਿਸ ਵੱਲੋਂ ਕਈ ਗੈਂਗਸਟਰਾਂ ਤੋਂ ਪੁੱਛਗਿੱਛ ਕੀਤੀ ਗਈ ਜਿਸ ਵਿੱਚ ਸਾਹਮਣੇ ਆਇਆ ਹੈ ਕਿ ਉਸ ਵਿੱਚ ਮੂਸੇਵਾਲਾ ਦਾ ਹੀ ਹੱਥ ਹੈ। ਮੁਲਜ਼ਮ ਨੇ ਦੱਸਿਆ ਕਿ ਮੂਸੇਵਾਲਾ ਵੱਲੋਂ ਉਨ੍ਹਾਂ ਆਰਥਿਕ ਅਤੇ ਰਹਿਣ ਲਈ ਜਗਾ ਦਿੱਤੀ ਸੀ। ਦਿੱਲੀ ਪੁਲਿਸ ਵੱਲੋਂ ਮੂਸੇਵਾਲਾ ਦਾ ਨਾਮ ਲਿਆ ਗਿਆ ਸੀ ਪਰ ਕਾਰਵਾਈ ਨਹੀਂ ਹੋਈ ਸੀ। ਉਸਨੇ ਦੱਸਿਆ ਕਿ ਉਹ ਉਡੀਕ ਵਿੱਚ ਸਨ ਪਰ ਕੋਈ ਕਾਰਵਾਈ ਨਹੀਂ ਹੋਈ। ਉਸਨੇ ਅੱਗੇ ਕਿਹਾ ਕਿ ਮੂਸੇਵਾਲਾ ਵੱਲੋਂ ਹੀ ਗੁਰਲਾਲ ਬਰਾੜ ਦੀ ਕਤਲ ਕਰਵਾਇਆ ਸੀ ਜਿਹੜਾ ਗੈਂਗਸਟਰ ਗੋਲਡੀ ਬਰਾੜ ਦਾ ਭਰਾ ਹੈ ਪਰ ਫਿਰ ਵੀ ਮੂਸੇਵਾਲਾ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਸਚਿਨ ਬਿਸ਼ਨੋਈ ਵੱਲੋਂ ਹਥਿਆਰਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਿਹੜੇ ਉਨ੍ਹਾਂ ਵੱਲੋਂ ਮੂਸੇਵਾਲਾ ਦੇ ਕਤਲ ਸਮੇਂ ਵਰਤੇ ਸਨ। ਇਸਦੇ ਨਾਲ ਹੀ ਉਨ੍ਹਾਂ ਹੋਰ ਵੱਡੇ ਹਥਿਆਰ ਹੋਣ ਬਾਰੇ ਵੀ ਕਿਹਾ ਹੈ। ਇਸਦੇ ਨਾਲ ਸਚਿਨ ਬਿਸ਼ਨੋਈ ਨੇ ਧਮਕੀਆਂ ਦੇਣ ਵਾਲਿਆਂ ਨੂੰ ਕਿਹਾ ਹੈ ਕਿ ਜੋ ਮੂਸੇਵਾਲਾ ਦੇ ਕਤਲ ਬਾਰੇ ਪੁੱਛ ਹਨ ਕਿ ਉਨ੍ਹਾਂ ਉਸਦਾ ਬਦਲਾ ਲੈਣਾ ਹੈ ਤਾਂ ਉਹ ਇਹ ਦੱਸਣ ਕਿ ਆਉਣ ਕਿੱਥੇ ਹੈ? ਇਸਦੇ ਨਾਲ ਹੀ ਉਸ ਵੱਲੋਂ ਇੱਕ ਹੋਰ ਵੱਡੀ ਵਾਰਦਾਤ ਕਰਨ ਦਾ ਵੀ ਸੰਕੇਤ ਦਿੱਤਾ ਹੈ ਅਤੇ ਕਿਹਾ ਕਿ ਜਲਦ ਹੀ ਇਸ ਬਾਰੇ ਪਤਾ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਮਨਕੀਰਤ ਔਲਖ ਨੂੰ ਮਾਰਨ ਦੀ ਵੀ ਧਮਕੀ ਦਿੱਤੀ ਗਈ ਸੀ ਪਰ ਕੁਝ ਨਹੀਂ ਕਰ ਸਕੇ। ਉਸਨੇ ਕਿਹਾ ਕਿ ਧਮਕੀ ਦੇਣ ਵਾਲਿਆਂ ਵਿੱਚੋਂ ਜ਼ਰੂਰ ਕੋਈ ਮਰੇਗਾ।

Comment here