ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਲਾਰੈਂਸ ਥਰਡ ਡਿਗਰੀ ਤੋਂ ਬਚਣ ਲਈ ਕਰਨ ਰਿਹੈ ਡਰਾਮਾ

ਚੰਡੀਗੜ੍ਹ-ਤਿਹਾੜ ਜੇਲ ’ਚੋਂ ਪੰਜਾਬ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਪੁੱਛਗਿੱਛ ਦਾ ਅੱਜ ਚੌਥਾ ਦਿਨ ਹੈ। ਇਸ ਦੌਰਾਨ ਲਾਰੈਂਸ ਦੇ ਵਕੀਲ ਵਲੋਂ ਲਗਾਏ ਗਏ ਦੋਸ਼ਾਂ ਦਰਮਿਆਨ ਤਿੰਨ ਡਾਕਟਰਾਂ ਦੀ ਟੀਮ ਸੀ. ਆਈ. ਏ. ਦਫਤਰ ਖਰੜ ਪਹੁੰਚੀ ਹੈ। ਜਿੱਥੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ। ਦਰਅਸਲ ਲਾਰੈਂਸ ਬਿਸ਼ਨੋਈ ਦੇ ਵਕੀਲ ਵਿਸ਼ਾਲ ਚੋਪੜਾ ਨੇ ਦੋਸ਼ ਲਗਾਇਆ ਸੀ ਕਿ ਪੰਜਾਬ ਪੁਲਸ ਹੁਕਮਾਂ ਨੂੰ ਛਿੱਕੇ ਟੰਗ ਕੇ ਲਾਰੈਂਸ ਬਿਸ਼ਨੋਈ ’ਤੇ ਨਾ ਸਿਰਫ ਥਰਡ ਡਿਗਰੀ ਟਾਰਚਰ ਕਰ ਰਹੀ ਹੈ, ਸਗੋਂ ਪੁੱਛਗਿੱਛ ਦੌਰਾਨ ਵੀਡੀਓਗ੍ਰਾਫੀ ਵੀ ਨਹੀਂ ਕੀਤੀ ਜਾ ਰਹੀ ਹੈ। ਲਿਹਾਜ਼ਾ ਲਾਰੈਂਸ ਦੀ ਜਾਨ ਖ਼ਤਰੇ ਵਿਚ ਹੈ।
ਐਡਵੋਕੇਟ ਵਿਸ਼ਾਲ ਚੋਪੜਾ ਦੇ ਦੋਸ਼ਾਂ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੀ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਖਰੜ ਦੇ ਡਾਕਟਰਾਂ ਦਾ ਤਿੰਨ ਮੈਂਬਰੀ ਪੈਨਲ ਬਣਾਇਆ ਗਿਆ, ਜਿਸ ਵਲੋਂ ਬਿਸ਼ਨੋਈ ਦੀ ਜਾਂਚ ਕੀਤੀ ਜਾ ਰਹੀ ਹੈ।ਇਥੇ ਇਹ ਵੀ ਦੱਸਣਯੋਗ ਹੈ ਕਿ ਤਿੰਨ ਦਿਨ ਪਹਿਲਾਂ ਵੀ ਲਾਰੈਂਸ ਬਿਸ਼ਨੋਈ ਦਾ ਮੈਡੀਕਲ ਚੈੱਕਅਪ ਕਰਵਾਇਆ ਗਿਆ, ਜਿਸ ਵਿਚ ਉਹ ਫਿੱਟ ਪਾਇਆ ਗਿਆ ਸੀ।ਪੁਲੀਸ ਟਾਰਚਰ ਤੋਂ ਬਚਣ ਲਈ ਲਾਰੈਂਸ ਇਹ ਸਾਰਾ ਡਰਾਮ ਕਰ ਰਿਹਾ ਹੈ।

Comment here