ਅਪਰਾਧਸਿਆਸਤਖਬਰਾਂਦੁਨੀਆ

ਲਾਦੇਨ ਨੂੰ ‘ਸ਼ਹੀਦ’ ਦੱਸਣ ’ਤੇ ਪਾਕਿ ਸਰਕਾਰ ਦੀ ਕਿਰਕਿਰੀ

ਨਵੀਂ ਦਿੱਲੀ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਗਲੋਬਲ ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ਸ਼ਹੀਦ ਦੇ ਰੂਪ ’ਚ ਵਡਿਆਈ ਕਰਦੇ ਹਨ। ਪਿਛਲੇ ਸਾਲ ਅਲ-ਕਾਇਦਾ ਦੇ ਅੱਤਵਾਦੀ ਓਸਾਮਾ ਨੂੰ ਇਮਰਾਨ ਖਾਨ ਨੇ ਸ਼ਹੀਦ ਦੱਸਿਆ ਸੀ, ਜਿਸ ਕਾਰਨ ਪੂਰੀ ਦੁਨੀਆ ’ਚ ਉਨ੍ਹਾਂ ਦੀ ਕਿਰਕਿਰੀ ਹੋਈ ਸੀ। ਹਾਲ ਹੀ ’ਚ ਸੰਯੁਕਤ ਰਾਸ਼ਟਰ ਵਿਚ ਭਾਰਤ ਨੇ ਰਾਈਟ-ਟੂ ਰਿਪਲਾਈ ਤਹਿਤ ਫਰਸਟ ਕਮੇਟੀ ’ਚ ਪਾਕਿਸਤਾਨ ਨੇ ਮੂੰਹ ਤੋੜ ਜਵਾਬ ਦਿੱਤਾ। ਭਾਰਤ ਦੇ ਸਥਾਈ ਮਿਸ਼ਨ ’ਚ ਕੌਂਸਲਰ ਏ. ਅਮਰਨਾਥ ਨੇ ਕਿਹਾ ਕਿ ਪਾਕਿਸਤਾਨ ਵਾਰ-ਵਾਰ ਆਪਣੇ ਗੁਆਂਢੀਆਂ ਖ਼ਿਲਾਫ਼ ਸਰਹੱਦ ਪਾਰ ਅੱਤਵਾਦ ’ਚ ਸ਼ਾਮਲ ਰਿਹਾ ਹੈ, ਉਹ ਵੀ ਸੰਯੁਕਤ ਰਾਸ਼ਟਰ ਦੇ ਸਿਧਾਤਾਂ ਦੀ ਪਰਵਾਹ ਕੀਤੇ ਬਿਨਾਂ।,
ਅਮਰਨਾਥ ਨੇ ਕਿਹਾ ਕਿ ਪਾਕਿਸਤਾਨ ਇੱਥੇ ਸ਼ਾਂਤੀ ਅਤੇ ਸੁਰੱਖਿਆ ਦੀ ਗੱਲ ਕਰਦਾ ਹੈ ਪਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਓਸਾਮਾ ਬਿਨ ਲਾਦੇਨ ਵਰਗੇ ਗਲੋਬਲ ਅੱਤਵਾਦੀ ਨੂੰ ਸ਼ਹੀਦਾਂ ਦੇ ਰੂਪ ਵਜੋਂ ਮਾਨਤਾ ਦਿੰਦੇ ਹਨ। ਇਹ ਗਲੋਬਲ ਚੁਣੌਤੀਆਂ ਅਤੇ ਸ਼ਾਂਤੀ ਲਈ ਖ਼ਤਰਿਆਂ ਨਾਲ ਸਬੰਧਤ ਹੈ, ਜੋ ਕਿ ਕੌਮਾਂਤਰੀ ਭਾਈਚਾਰੇ ਨੂੰ ਪ੍ਰਭਾਵਿਤ ਕਰਦੀ ਹੈ। ਇਸ ਨੂੰ ਰੇਖਾਂਕਿਤ ਕਰਦੇ ਹੋਏ ਅਮਰਨਾਥ ਨੇ ਕਿਹਾ ਕਿ ਪਾਕਿਸਤਾਨ ਬਹੁਪੱਖੀ ਮੰਚਾਂ ’ਤੇ ਝੂਠ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹੈ।

Comment here