ਅਪਰਾਧਸਿਆਸਤਖਬਰਾਂਦੁਨੀਆ

ਲਾਦੇਨ ਦਾ 9/11 ਹਮਲੇ ਚ ਕੋਈ ਹੱਥ ਨਹੀਂ ਸੀ- ਤਾਲਿਬਾਨ

ਕਾਬੁਲ- ਅਫਗਾਨਿਸਤਾਨ ਦੀ ਸੱਤਾ ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਅੱਤਵਾਦ ਦਾ ਪੱਖ ਪੂਰਨ ਲੱਗਿਆ ਹੈ। ਤਾਲਿਬਾਨ ਨੇ ਕਿਹਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਅਲ ਕਾਇਦਾ ਮੁਖੀ ਓਸਾਮਾ ਬਿਨ ਲਾਦੇਨ 11 ਸਤੰਬਰ, 2001 ਨੂੰ ਅਮਰੀਕਾ ‘ਚ ਹੋਏ ਅੱਤਵਾਦੀ ਹਮਲਿਆਂ ‘ਚ ਸ਼ਾਮਲ ਸੀ। ਅਫ਼ਗਾਨਿਸਤਾਨ ‘ਚ ਆਪਣੇ ਪਿਛਲੇ ਸ਼ਾਸਨ ਦੌਰਾਨ ਕਈ ਸਾਲਾਂ ਤਕ ਓਸਾਮਾ ਬਿਨ ਲਾਦੇਨ ਨੂੰ ਸੁਰੱਖਿਆ ਦੇਣ ਵਾਲੇ ਤਾਲਿਬਾਨ ਨੇ 9/11 ਦੇ ਹਮਲਿਆਂ ਤੋਂ ਬਾਅਦ ਖੂੰਖਾਰ ਅੱਤਵਾਦੀ ਲਾਦੇਨ ਨੂੰ ਅਮਰੀਕਾ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ ਸੀ। ਤਾਲਿਬਾਨ ਦੇ ਬੁਲਾਰੇ ਜਬੀਹੁਲਲਾਹ ਮਜਾਹਿਦ ਨੇ ਐਨਬੀਸੀ ਨਿਊਜ਼ ਨੂੰ ਦਿੱਤੀ ਇਕ ਇੰਟਰਵਿਊ ‘ਚ ਕਿਹਾ ਕਿ ਹਮਲੇ ਨੂੰ ਲੈ ਕੇ ਓਸਾਮਾ ਬਿਨ ਲਾਦੇਨ ਅਮਰੀਕਾ ‘ਚ ਇਕ ਮੁੱਦਾ ਬਣ ਗਿਆ ਸੀ। ਇਸ ਸਮੇਂ ਉਹ ਅਫਗਾਨਿਸਤਾਨ ‘ਚ ਸੀ। ਹਾਲਾਂਕਿ 9/11 ਹਮਲੇ ‘ਚ ਸ਼ਾਮਲ ਹੋਣ ਦਾ ਕੋਈ ਸਬੂਤ ਨਹੀਂ ਹੈ। ਜਬੀਹੁਲਲਾਹ ਨੇ ਅੱਗੇ ਕਿਹਾ ਕਿ ਹੁਣ ਅਸੀਂ ਵਾਅਦਾ ਕੀਤਾ ਹੈ ਕਿ ਕਿਸੀ ਵੀ ਦੇਸ਼ ਖ਼ਿਲਾਫ਼ ਅਫ਼ਗਾਨ ਦੀ ਧਰਤੀ ਦਾ ਇਸਤੇਮਾਲ ਨਹੀਂ ਹੋਣ ਦੇਵਾਂਗੇ। ਯਾਦ ਰਹੇ 11 ਸਤੰਬਰ 2001 ਨੂੰ ਅਲਕਾਇਦਾ ਦੇ 19 ਅੱਤਵਾਦੀਆਂ ਨੇ ਜਹਾਜ਼ ਹਾਈਜੈੱਕ ਕਰ ਕੇ ਵਰਲਡ ਟ੍ਰੇਂਡ ਸੈਂਟਰ ਦੇ ਟਾਵਰਾਂ ਤੇ ਪੈਂਟਾਗਨ ਨਾਲ ਟਕਰਾ ਦਿੱਤਾ ਸੀ। ਇਸ ਹਮਲਿਆਂ ਨੇ ਪੂਰੀ ਦੁਨੀਆ ਨੂੰ ਹਿਲਾ ਦਿੱਤਾ ਸੀ। ਇਸ ਹਮਲੇ ‘ਚ ਅਮਰੀਕਾ ਦਾ ਵਰਲਡ ਟ੍ਰੇਂਡ ਸੈਂਟਰ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਿਆ ਸੀ। ਲਗਪਗ 3 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ ਤੇ ਲਗਪਗ 6 ਹਜ਼ਾਰ ਜ਼ਖ਼ਮੀ ਹੋਏ ਸੀ। ਉਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਸੀ ਤੇ ਉਨ੍ਹਾਂ ਨੇ ਤਾਲਿਬਾਨ ਤੋਂ ਲਾਦੇਨ ਨੂੰ ਸੌਂਪਣ ਲਈ ਦੀ ਮੰਗ ਕੀਤੀ ਸੀ।

Comment here