ਅਜਬ ਗਜਬਖਬਰਾਂਦੁਨੀਆ

ਲਾਣੇਦਾਰਨੀ ਨਾਲ ਝਗੜੇ ਮਗਰੋਂ ਪਿਚਾਈ ਨੂੰ ਗੂਗਲ ਮੈਪਸ ਦਾ ਆਈਡੀਆ ਆਇਆ ਸੀ!!

ਕਿਤੇ ਵੀ ਆਉਣਾ- ਜਾਣਾ ਹੁਣ ਕਿੰਨਾ ਸੌਖਾ ਹੈ! ਕਿਸੇ ਵੀ ਕੋਨੇ ਵਿੱਚ ਅਸਾਨੀ ਨਾਲ ਕੋਈ ਵੀ ਪਤਾ ਲੱਭ ਸਕਦੇ ਹਾਂ, ਸਾਰੀ ਜਾਣਕਾਰੀ ਫੋਨ ਚ ਸਮੇਟੀ ਗਈ ਹੈ, ਗੂਗਲ ਮੈਪ ਜ਼ਰੀਏ, ਪਰ ਗੂਗਲ ਮੈਪਸ ਦੇ ਹੋਂਦ ਚ ਆਉਣ ਦਾ ਦਿਲਚਸਪ ਕਿੱਸਾ ਹੈ। ਮੈਪਸ ਦਾ ਵਿਚਾਰ ਸਭ ਤੋਂ ਪਹਿਲਾਂ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੂੰ ਆਇਆ। ਗੱਲ 2004 ਦੀ ਹੈ। ਇੱਕ ਜਾਣਕਾਰ ਨੇ ਪਿਚਾਈ ਨੂੰ ਆਪਣੇ ਘਰ ਰਾਤ ਦੇ ਖਾਣੇ ਉਤੇ ਬੁਲਾਇਆ ਸੀ। ਪਿਚਾਈ ਨੇ ਆਪਣੀ ਲਾਣੇਦਾਰਨੀ ਨਾਲ ਡਿਨਰ ਲਈ ਜਾਣਾ ਸੀ ਪਰ ਦਫਤਰ ਚ ਹੀ ਉਹ ਲੇਟ ਹੋ ਗਏ ਤਾਂ ਘਰਵਾਲੀ ਨੂੰ ਕਿਹਾ ਕਿ ਦੋਸਤ ਦੇ ਘਰ ਆਪੇ ਪੁੱਜ ਜਾਵੇ, ਉਹ ਦਫਤਰ ਤੋਂ ਸਿਧਾ ਓਥੇ ਆ ਜਾਣਗੇ। ਪਤਨੀ ਤਾਂ ਵੇਲੇ ਸਿਰ ਚਲੀ ਗਈ, ਪਰ ਪਿਚਾਈ ਰਸਤਾ ਭਟਕ ਗਏ ਤੇ ਦੋ ਘੰਟੇ ਦੇਰੀ ਨਾਲ ਪੁੱਜੇ, ਉਦੋੰ ਤਕ ਘਰਵਾਲੀ ਡਿਨਰ ਕਰਕੇ ਜਾ ਚੁਕੀ ਸੀ। ਘਰ ਗਏ ਤਾਂ ਘਰਾਵਲੀ ਦਾ ਪਾਰਾ ਸਤਵੇਂ ਅਸਮਾਨ ਤੇ ਸੀ,, ਖੂਬ ਖਰੀ ਖੋਟੀ ਸੁਣਾਈ, ਪਿਚਾਈ ਨੂੰ ਘਰ ਦੇ ਅੰਦਰ ਨ ਵੜਨ ਦਿਤਾ, ਪਰੇਸ਼ਾਨ ਹੋ ਕੇ ਪਿਚਾਈ ਨੂੰ ਰਾਤ ਵਾਪਸ ਦਫਤਰ ਚ ਜਾ ਕੇ ਕਟਣੀ ਪਈ। ਉਹ ਸਾਰੀ ਰਾਤ ਦਫਤਰ ਚ ਬੈਠੇ ਇਹੀ ਸੋਚਦੇ ਰਹੇ – ਬਹੁਤ ਸਾਰੇ ਲੋਕ ਹਰ ਰੋਜ਼ ਰਾਹੋੰ ਭਟਕਦੇ ਹੋਣਗੇ,  ਕਿੰਨਾ ਚੰਗਾ ਹੁੰਦਾ ਹੋਵੇ ਕਿ ਕੁਝ ਅਜਿਹਾ ਹੋਵੇ ਕਿ ਕੋਈ ਵੀ ਰਾਹੋਂ ਨਾ ਭਟਕੇ, ਅਗਲੇ ਦਿਨ ਸੁੰਦਰ ਪਿਚਾਈ ਨੇ ਆਪਣੀ ਪੂਰੀ ਟੀਮ ਨੂੰ ਬੁਲਾਇਆ ਅਤੇ ਸਾਰਿਆਂ ਦੇ ਸਾਹਮਣੇ ਇੱਕ ਨਕਸ਼ਾ ਬਣਾਉਣ ਦਾ ਵਿਚਾਰ ਰੱਖਿਆ। ਟੀਮ ਨੇ ਹੱਥ ਖੜ੍ਹੇ ਕਰ ਦਿੱਤੇ। ਪਰ ਪਿਚਾਈ ਅੜੇ ਰਹੇ ਤੇ ਲਗਾਤਾਰ ਟੀਮ ਨਾਲ ਮੀਟਿੰਗਾਂ ਕੀਤੀਆਂ । ਆਖਰ ਟੀਮ ਨੂੰ ਮੰਨਣਾ ਪਿਆ,ਪਿਚਾਈ ਅਤੇ ਟੀਮ ਨੇ ਸਖਤ ਮਿਹਨਤ ਕੀਤੀ ਅਤੇ 2005 ਵਿੱਚ ਗੂਗਲ ਮੈਪ ਬਣਾਇਆ ਅਤੇ ਇਸਨੂੰ ਅਮਰੀਕਾ ਵਿੱਚ ਲਾਂਚ ਕੀਤਾ। 2006 ਵਿੱਚ ਇੰਗਲੈਂਡ ਅਤੇ 2008 ਵਿੱਚ ਭਾਰਤ ਵਿੱਚ ਲਾਂਚ ਕੀਤਾ ਗਿਆ । ਹੁਣ ਪੂਰੀ ਦੁਨੀਆ ਵਿੱਚ ਹਰ ਸੱਤਵਾਂ ਵਿਅਕਤੀ ਗੂਗਲ ਮੈਪਸ ਦੀ ਵਰਤੋਂ ਕਰਦਾ ਹੈ। ਪਿਚਾਈ ਇਹ ਐਪ ਬਣਾਉਣ ਤੋਂ ਬਾਅਦ ਹਸਦੇ ਰਹੇ ਕਿ ਕਾਸ਼ ਓਸ ਦਿਨ ਵੀ ਇਹ ਮੇਰੀ ਜੇਬ ਚ ਹੁੰਦਾ ਤਾਂ ਘਰਵਾਲੀ ਦੇ ਗੁਸੇ ਦਾ ਸਾਹਮਣਾ ਨਾ ਕਰਨਾ ਪੈਂਦਾ, ਤੇ ਫੇਰ ਕਹਿੰਦੇ ਨੇ ਕਿ ਚਲੋ ਚੰਗਾ ਹੋਇਆ , ਜੇ ਲਾਣੇਦਰਾਨੀ ਨਾ ਭੜਕਦੀ ਤਾਂ ਇਹ ਐਪ ਹੋਂਦ ਚ ਨਾ ਆਉਂਦਾ ਸ਼ਾਇਦ..।

Comment here