ਅਪਰਾਧਸਿਆਸਤਖਬਰਾਂਦੁਨੀਆ

ਲਹੌਰ ਅਦਾਲਤ ਚੋਂ ਦਰਜਨ ਕੈਦੀ ਫਰਾਰ

ਲਾਹੌਰ– ਪਾਕਿਸਤਾਨ ’ਚ ਅਪਰਾਧੀਆਂ ਚ ਕਨੂੰਨ ਦਾ ਕੋਈ ਖੌਫ ਨਹੀਂ ਹੈ। ਲਾਹੌਰ ਦੀ ਇਕ ਸਥਾਨਕ ਅਦਾਲਤ ’ਚ ਪੇਸ਼ੀ ਲਈ ਲਿਆਂਦੇ ਸਮੇਂ ਦੋ ਸਮੂਹਾਂ ਵਿਚਾਲੇ ਝੜਪ ਤੋਂ ਬਾਅਦ ਘੱਟੋ-ਘੱਟ 12 ਮੁਕੱਦਮੇ ਅਧੀਨ ਕੈਦੀ ਪੁਲਸ ਹਿਰਾਸਤ ’ਚੋਂ ਫਰਾਰ ਹੋ ਗਏ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਘਟਨਾ ਉਦੋਂ ਹੋਈ ਜਦੋਂ ਵੱਖ-ਵੱਖ ਮਾਮਲਿਆਂ ’ਚ ਗ੍ਰਿਫਤਾਰ ਦੋ ਜੇਲਾਂ ਦੇ 166 ਕੈਦੀਆਂ ਨੂੰ ਸੁਣਵਾਈ ਲਈ ਲਾਹੌਰ ਦੇ ਮਾਡਲ ਟਾਊਨ ਦੀਆਂ ਜਿਲਾਂ ਅਦਾਲਨਾਂ ’ਚ ਲਿਆਇਆ ਗਿਆ। ਹਾਲਾਂਕਿ, ਪੁਲਸ ਨੇ ਦਾਅਵਾ ਕੀਤਾ ਕਿ ਫਰਾਰ ਹੋਏ 12 ਕੈਦੀਆਂ ’ਚੋਂ 2 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਾਹੋਰ ਦੇ ਐੱਸ.ਐੱਸ.ਪੀ. ਮੁਸਤਾਨਸਰ ਫਿਰੋਜ਼ ਨੇ ਕਿਹਾ ਕਿ ਜਦੋਂ ਦੋ ਸਮੂਹਾਂ ’ਚ ਝੜਪ ਹੋਈ ਉਦੋਂ ਕੈਦੀਆਂ ਨੂੰ ਅਦਾਲਤ ਦੇ ‘ਬਖਸ਼ੀ ਖਾਨਾ’ ’ਚ ਰੱਖਿਆ ਜਾ ਰਿਹਾ ਸੀ। ਡਾਨ ਦੀ ਰਿਪੋਰਟ ਮੁਤਾਬਕ, ਸੀ.ਸੀ.ਟੀ.ਵੀ. ਫੁਟੇਜ ’ਚ ਕੈਦੀਆਂ ਨੂੰ ਲਾਕ-ਅਪ ’ਚ ਇੱਟਾਂ ਅਤੇ ਫਰਨੀਚਰ ਸੁੱਟਦੇ ਅਤੇ ਕੁਝ ਕੁਰਸੀਆਂ ’ਤੇ ਚੜ੍ਹ ਕੇ ਦੌੜਦੇ ਹੋਏ ਵਿਖਾਇਆ ਗਿਆ ਹੈ ਜਦਕਿ ਪੁਲਸ ਮੁਲਾਜ਼ਮ ਕੈਦੀਆਂ ਨੂੰ ਵੇਖਦੇ ਰਹਿ ਗਏ। ਇਸ ਦੌਰਾਨ ਇਕ ਪੁਲਸ ਮੁਲਾਜ਼ਮ ਦੇ ਚਿਹਰੇ ’ਤੇ ਵੀ ਪੱਥਰ ਨਾਲ ਵਾਰ ਕੀਤਾ ਗਿਆ। ਡਾਨ ਦੀ ਰਿਪੋਰਟ ਮੁਤਾਬਕ, ਲਾਹੌਰ ਪੁਲਸ ਨੇ ਲਾਪਰਵਾਹੀ ਲਈ ਪੁਲਸ ਅਧਿਕਾਰੀਆਂ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।

Comment here