ਖਬਰਾਂਦੁਨੀਆ

ਲਹਿੰਦੇ ਪੰਜਾਬ ਦੇ ਬਾਜ਼ਾਰ ‘ਚ ਅੱਗ ਨਾਲ ਸੈਂਕੜੇ ਦੁਕਾਨਾਂ ਸੜੀਆਂ

ਇਸਲਾਮਾਬਾਦ -ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇੱਕ ਪ੍ਰਮੁੱਖ ਬਾਜ਼ਾਰ ਵਿੱਚ ਅੱਗ ਲੱਗਣ ਕਾਰਨ 500 ਤੋਂ ਵੱਧ ਦੁਕਾਨਾਂ ਸੜਂਣ ਜੀ ਖਬ਼ਰ ਆਈ ਹੈ। ਜਾਣਕਾਰੀ ਮੁਤਾਬਕ ਕੱਲ੍ਹ ਰਾਤ ਲਾਲਾ ਮੂਸਾ ਸ਼ਹਿਰ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਨਾਲ ਕਈ ਦੁਕਾਨਾਂ ਇਸਦੀ ਲਪੇਟ ’ਚ ਆ ਗਈਆਂ। ਏ.ਆਰ.ਵਾਈ. ਨਿਊਜ਼ ਚੈਨਲ ਨੇ ਕਿਹਾ ਕਿ 20 ਤੋਂ ਵੱਧ ਦਮਕਲ ਗੱਡੀਆਂ ਨੇ 6 ਘੰਟੇ ਦੀ ਜੱਦੋਜਹਿਦ ਦੇ ਬਾਅਦ ਅੱਗ ਤੇ ਕਾਬੂ ਪਾਇਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਮਿਲ ਪਾਈ ਪਰ ਵੱਡਾ ਨੁਕਸਾਨ ਹੋ ਗਿਆ ਹੈ। ਦੁਕਾਨਦਾਰਾਂ ਚ ਦਹਿਸ਼ਤ ਤੇ ਸੋਗ ਦਾ ਮਹੌਲ ਹੈ।

Comment here