ਅਪਰਾਧਸਿਆਸਤਖਬਰਾਂ

ਲਸ਼ਕਰ ਦੇ ਦੋ ਹਾਈਬ੍ਰਿਡ ਅੱਤਵਾਦੀ ਹਥਿਆਰਾਂ ਸਮੇਤ ਕਾਬੂ

ਸ਼੍ਰੀਨਗਰ-ਅੱਜ ਜੰਮੂ-ਕਸ਼ਮੀਰ ‘ਚ ਪੁਲਿਸ ਨੇ ਦੋ ਅੱਤਵਾਦੀਆਂ ਨੂੰ ਭਾਰੀ ਮਾਤਰਾ ਚ ਹਥਿਆਰਾਂ ਸਮੇਤ ਕਾਬੂ ਕੀਤਾ ਹੈ।  ਪੁਲਿਸ ਦਾ ਕਹਿਣਾ ਹੈ ਕਿ ਇਹ ਦੋਵੇਂ ‘ਹਾਈਬ੍ਰਿਡ ਅੱਤਵਾਦੀ’ ਹਨ, ਜਿਨ੍ਹਾਂ ਦੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਸਬੰਧ ਹਨ। ਹਾਈਬ੍ਰਿਡ ਅੱਤਵਾਦੀ ਉਹ ਹੁੰਦੇ ਹਨ, ਜਿਨ੍ਹਾਂ ਦਾ ਪੁਲਿਸ ਰਿਕਾਰਡ ‘ਚ ਅੱਤਵਾਦੀ ਵਜੋਂ ਦਰਜ ਨਹੀਂ ਹੁੰਦਾ ਪਰ ਉਨ੍ਹਾਂ ਨੂੰ ਇੰਨਾ ਕੱਟੜਪੰਥੀ ਬਣਾ ਦਿੱਤਾ ਜਾਂਦਾ ਹੈ ਕਿ ਉਹ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਅੱਤਵਾਦੀ ਸੰਗਠਨ ਇਨ੍ਹਾਂ ਨੂੰ ਹਮਲਿਆਂ ਲਈ ਵਰਤਦੇ ਹਨ। ਉਹ ਅਪਰਾਧ ਕਰਦੇ ਹਨ, ਇਸ ਤੋਂ ਬਾਅਦ ਉਹ ਆਪਣੀ ਆਮ ਜ਼ਿੰਦਗੀ ਜੀਣ ਲੱਗਦੇ ਹਨ। ਇਸ ਕਾਰਨ ਉਨ੍ਹਾਂ ‘ਤੇ ਕੋਈ ਸ਼ੱਕ ਨਹੀਂ ਹੈ। ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਨੇ ਸੋਮਵਾਰ ਨੂੰ ਕਿਹਾ ਕਿ ਸ਼੍ਰੀਨਗਰ ਪੁਲਿਸ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ/ਟੀਆਰਐਫ ਨਾਲ ਸਬੰਧਤ ਦੋ ਹਾਈਬ੍ਰਿਡ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ 15 ਪਿਸਤੌਲ, 30 ਮੈਗਜ਼ੀਨ, 300 ਰਾਊਂਡ ਗੋਲੀਆਂ ਅਤੇ ਇਕ ਸਾਈਲੈਂਸਰ ਬਰਾਮਦ ਹੋਇਆ ਹੈ। ਟੀਆਰਐਫ ਵੀ ਲਸ਼ਕਰ ਦਾ ਇੱਕ ਸਹਿਯੋਗੀ ਸੰਗਠਨ ਹੈ, ਜੋ ਇਸਦੀ ਆੜ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਵੱਡੀ ਕਾਮਯਾਬੀ ਦੱਸਦਿਆਂ ਆਈਜੀ ਨੇ ਕਿਹਾ ਕਿ ਇਸ ਸਬੰਧੀ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪਿਛਲੇ ਹਫਤੇ ਬਾਰਾਮੂਲਾ ਪੁਲਸ ਨੇ ਜ਼ਿਲੇ ‘ਚ ਇਕ ਵਾਈਨ ਸ਼ਾਪ ‘ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ‘ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਕੋਲੋਂ ਵਿਸਫੋਟਕ ਵੀ ਬਰਾਮਦ ਹੋਏ ਹਨ। ਇਨ੍ਹਾਂ ਦਾ ਸਬੰਧ ਲਸ਼ਕਰ-ਏ-ਤੋਇਬਾ ਨਾਲ ਵੀ ਦੱਸਿਆ ਜਾ ਰਿਹਾ ਹੈ। ਪੁਲਵਾਮਾ ‘ਚ ਕਸ਼ਮੀਰੀ ਪੰਡਿਤ ਰਾਹੁਲ ਭੱਟ ਦੀ ਹੱਤਿਆ ਤੋਂ ਬਾਅਦ ਇਹ ਅੱਤਵਾਦੀ ਹਮਲਾ ਬਾਰਾਮੂਲਾ ਦੇ ਦੀਵਾਨ ਬਾਗ ਇਲਾਕੇ ‘ਚ ਨਵੀਂ ਖੁੱਲ੍ਹੀ ਸ਼ਰਾਬ ਦੀ ਦੁਕਾਨ ‘ਤੇ ਹੋਇਆ। ਇਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ।ਪਿਛਲੇ ਮਹੀਨੇ ਆਈਜੀ ਵਿਜੇ ਕੁਮਾਰ ਨੇ ਦੱਸਿਆ ਸੀ ਕਿ ਇਸ ਸਾਲ ਹੁਣ ਤੱਕ 62 ਅੱਤਵਾਦੀ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ 15 ਵਿਦੇਸ਼ੀ ਸਨ। ਇਨ੍ਹਾਂ ਅੱਤਵਾਦੀਆਂ ਵਿਚੋਂ 39 ਲਸ਼ਕਰ ਅਤੇ 15 ਜੈਸ਼-ਏ-ਮੁਹੰਮਦ ਨਾਲ ਸਬੰਧਤ ਸਨ। ਇਨ੍ਹਾਂ ਤੋਂ ਇਲਾਵਾ ਹਿਜ਼ਬੁਲ ਮੁਜਾਹਿਦੀਨ ਦੇ 6, ਅਲ ਬਦਰ ਦੇ 2 ਅੱਤਵਾਦੀ ਵੀ ਮਾਰੇ ਗਏ ਹਨ।

Comment here