ਅਪਰਾਧਸਿਆਸਤਖਬਰਾਂ

ਲਸ਼ਕਰ-ਏ-ਤੋਇਬਾ ਵਲੋਂ ਮੰਦਰਾਂ ਤੇ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ

ਗੋਰਖਪੁਰ-ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਵੱਲੋਂ ਹਾਪੁੜ ਦੇ ਸਟੇਸ਼ਨ ਸੁਪਰੀਟੈਂਡੈਂਟ ਨੂੰ ਡਾਕ ਪੱਤਰ ਜ਼ਰੀਏ 26 ਨਵੰਬਰ ਨੂੰ ਗੋਰਖਪੁਰ ਸਮੇਤ ਉੱਤਰ ਪ੍ਰਦੇਸ਼ ਦੇ ਨੌ ਰੇਲਵੇ ਸਟੇਸ਼ਨ ਤੇ ਛੇ ਦਸੰਬਰ ਨੂੰ ਪੰਜ ਸੂਬਿਆਂ ਦੇ ਮੰਦਿਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਡਾਕ ਪੱਤਰ ਨੂੰ ਮੁਹੰਮਦ ਅਮੀਮ ਸ਼ੇਖ ਨਾਂ ਦੇ ਵਿਅਕਤੀ ਨੇ ਲਿਖਿਆ ਹੈ, ਜਿਸ ਨੇ ਖ਼ੁਦ ਨੂੰ ਲਸ਼ਕਰ-ਏ-ਤਾਇਬਾ ਦੇ ਜੰਮੂ-ਕਸ਼ਮੀਰ ਤੇ ਕਰਾਚੀ ਦਾ ਏਰੀਆ ਕਮਾਂਡਰ ਦੱਸਿਆ ਹੈ। ਪੱਤਰ ਵਿਚ ਲਿਖਿਆ ਹੈ, ‘ਅਸੀਂ ਆਪਣੇ ਜੱਹਾਦੀਆਂ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗੇ। ਹਿੰਦੂਸਤਾਨ ਨੂੰ ਤਬਾਹ ਕਰ ਦੇਵਾਂਗੇ। 26 ਨਵੰਬਰ ਨੂੰ ਹਾਪੁੜ, ਗੋਰਖਪੁਰ, ਲਖਨਊ, ਖੁਰਜਾ, ਅਲੀਗੜ੍ਹ, ਕਾਨਪੁਰ, ਟੁੰਡਲਾ, ਬਰੇਲੀ ਤੇ ਮੁਰਾਦਾਬਾਦ ਸਮੇਤ ਉੱਤਰ ਪ੍ਰਦੇਸ਼ ਦੇ ਕਈ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉੱਡਾ ਦੇਵਾਂਗੇ।
ਛੇ ਦਸੰਬਰ ਨੂੰ ਕਈ ਮੰਦਰਾਂ ਨੂੰ ਉਡਾਉਣ ਦੀ ਦਿੱਤੀ ਧਮਕੀ
ਛੇ ਦਸੰਬਰ ਨੂੰ ਪ੍ਰਯਾਗਰਾਜ, ਅਯੁੱਧਿਆ, ਹਰਿਦੁਆਰ, ਉਜੈਨ, ਮੱਧ ਪ੍ਰਦੇਸ਼, ਮੁੰਬਈ, ਅਹਿਮਦਾਬਾਦ (ਗੁਜਰਾਤ) ਦੇ ਮੰਦਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।

Comment here