ਅਪਰਾਧਸਿਆਸਤਖਬਰਾਂਦੁਨੀਆ

ਲਸ਼ਕਰ-ਏ-ਤੋਇਬਾ ’ਚ ਸ਼ਾਮਲ ਹੋਣ ਲਈ ਮੈਨੂੰ 20 ਹਜ਼ਾਰ ਦਿੱਤੇ-ਬਾਬਰ

ਅਨਾਥਾਂ ਤੇ ਗਰੀਬਾਂ ਨੂੰ ਜਿਹਾਦ ਲਈ ਪਾਕਿ ਤਿਆਰ ਕਰਦਾ ਹੈ
ਨਵੀਂ ਦਿੱਲੀ-ਜੰਮੂ-ਕਸ਼ਮੀਰ ਦੇ ਉਰੀ ਸੈਕਟਰ ਤੋਂ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਬਾਬਰ ਨੇ ਪਾਕਿਸਤਾਨ ਦੀ ਪੋਲ ਕੈਮਰੇ ’ਤੇ ਉਜਾਗਰ ਕਰ ਦਿੱਤਾ ਹੈ। ਆਪਣੇ ਇਕਬਾਲੀਆ ਬਿਆਨ ਵਿੱਚ ਬਾਬਰ ਨੇ ਕਿਹਾ ਕਿ ਉਸਨੂੰ ਉਰੀ ਵਰਗੇ ਹਮਲੇ ਲਈ ਭੇਜਿਆ ਗਿਆ ਸੀ ਤੇ ਪਾਕਿਸਤਾਨੀ ਫੌਜ ਦੁਆਰਾ ਸਿਖਲਾਈ ਦਿੱਤੀ ਗਈ ਸੀ। ਬਾਬਰ ਨੇ ਕਿਹਾ ਕਿ 9 ਅੱਤਵਾਦੀਆਂ ਨੂੰ ਪਾਕਿਸਤਾਨ ਵਿੱਚ 3 ਹਫਤਿਆਂ ਦੀ ਸਿਖਲਾਈ ਦਿੱਤੀ ਸੀ।
ਬਾਬਰ ਨੇ ਅੱਗੇ ਦੱਸਿਆ ਹੈ ਕਿ ਆਈਐਸਆਈ ਨੇ ਲਸ਼ਕਰ-ਏ-ਤੋਇਬਾ ਵਿੱਚ ਸ਼ਾਮਲ ਹੋਣ ਲਈ 20 ਹਜ਼ਾਰ ਦਿੱਤੇ ਸਨ। ਆਈਐਸਆਈ ਅਤੇ ਲਸ਼ਕਰ ਦੇ ਅੱਤਵਾਦੀ ਦੀ ਮੁਲਾਕਾਤ ਫੈਕਟਰੀ ਵਿੱਚ ਕੰਮ ਕਰਦੇ ਸਮੇਂ ਹੋਈ ਸੀ। ਬਾਬਰ ਨੇ ਦੱਸਿਆ ਕਿ ਲਸ਼ਕਰ ਅਨਾਥਾਂ ਅਤੇ ਗਰੀਬਾਂ ਨੂੰ ਜਿਹਾਦ ਲਈ ਤਿਆਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਦੱਸਿਆ ਗਿਆ ਸੀ ਕਿ ਕਸ਼ਮੀਰੀਆਂ ’ਤੇ ਜ਼ੁਲਮ ਹੋ ਰਹੇ ਹਨ, ਇੱਥੇ ਹਰ ਕੋਈ ਖੁਸ਼ ਨਜ਼ਰ ਆ ਰਿਹਾ ਹੈ।
ਗ੍ਰਿਫਤਾਰ ਅੱਤਵਾਦੀ ਨੇ ਕਿਹਾ, ‘‘ਮੈਂ ਪਾਕਿਸਤਾਨ ਫੌਜ ਤੇ ਆਈਐਸਆਈ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਵਾਪਸ ਬੁਲਾਓ। ਭਾਰਤੀ ਫੌਜ ਵਿੱਚ ਮੇਰੇ ਨਾਲ ਚੰਗਾ ਸਲੂਕ ਕੀਤਾ। ਮੇਰੇ ਉਤੇ ਕੋਈ ਜ਼ੁਲਮ ਨਹੀਂ ਕੀਤਾ।”
ਬਾਬਰ ਦੀ ਗ੍ਰਿਫਤਾਰੀ ’ਤੇ ਫੌਜ ਨੇ ਕੱਲ ਪ੍ਰੈੱਸ ਕਾਨਫਰੰਸ ਕਰਕੇ ਵਿਸਥਾਰਤ ਜਾਣਕਾਰੀ ਦਿੱਤੀ ਸੀ। ਮੇਜਰ ਜਨਰਲ ਵਰਿੰਦਰ ਵੱਤਸ ਨੇ ਦੱਸਿਆ ਕਿ ਅੱਜ ਗ੍ਰਿਫਤਾਰ ਕੀਤੇ ਗਏ ਪਾਕਿਸਤਾਨੀ ਅੱਤਵਾਦੀ ਦਾ ਨਾਮ ਅਲੀ ਬਾਬਰ ਪਾਤਰਾ ਹੈ। ਇਸਦੀ ਉਮਰ ਸਿਰਫ 19 ਸਾਲ ਹੈ। ਅਲੀ ਬਾਬਰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਮੈਂਬਰ ਹੈ। ਜਿਸਨੇ ਪਾਕਿਸਤਾਨ ਵਿੱਚ ਕਰੀਬ ਤਿੰਨ ਮਹੀਨੇ ਦੀ ਅੱਤਵਾਦੀ ਸਿਖਲਾਈ ਲਈ ਹੈ। ਅੱਤਵਾਦੀਆਂ ਦੀ ਘੁਸਪੈਠ ਦਾ ਮਕਸਦ 2016 ਦੇ ਉੜੀ ਵਰਗੇ ਵੱਡੇ ਹਮਲੇ ਨੂੰ ਅੰਜਾਮ ਦੇਣਾ ਸੀ।
ਬਾਬਰ ਨੇ ਮਾਂ ਕੋਲ ਵਾਪਸ ਭੇਜੇ ਜਾਣ ਦੀ ਲਗਾਈ ਗੁਹਾਰ
ਜੰਮੂ ਕਸ਼ਮੀਰ ਦੇ ਉੜੀ ਸੈਕਟਰ ’ਚ ਹੋਏ ਮੁਕਾਬਲੇ ਦੌਰਾਨ ਫ਼ੌਜ ਵਲੋਂ ਫੜੇ ਗਏ ਇਕ ਪਾਕਿਸਤਾਨੀ ਅੱਤਵਾਦੀਨੇ ਸਰਹੱਦ ਪਾਰ ਸਥਿਤ ਆਪਣੇ ਹਾਕਮਾਂ ਨੂੰ ਕਿਹਾ ਹੈ ਕਿ ਉਸ ਨੂੰ ਉਸ ਦੀ ਮਾਂ ਕੋਲ ਪਹੁੰਚਾ ਦਿੱਤਾ ਜਾਵੇ। ਪਾਕਿਸਤਾਨੀ ਅੱਤਵਾਦੀ ਕਿਸ਼ੋਰ ਅਲੀ ਬਾਬਰ ਪਾਤਰਾ ਨੇ ਫ਼ੌਜ ਵਲੋਂ ਇੱਥੇ ਜਾਰੀ ਕੀਤੇ ਗਏ ਇਕ ਵੀਡੀਓ ਸੰਦੇਸ਼ ’ਚ ਕਿਹਾ,‘‘ਮੈਂ ਲਸ਼ਕਰ ਏ ਤੋਇਬਾ ਦੇ ਏਰੀਆ ਕਮਾਂਡਰ, ਆਈ.ਐੱਸ.ਆਈ. ਅਤੇ ਪਾਕਿਸਤਾਨੀ ਫ਼ੌਜ ਨੂੰ ਅਪੀਲ ਕਰਦਾ ਹਾਂ ਕਿ ਉਹ ਮੈਨੂੰ ਉਸੇ ਤਰ੍ਹਾਂ ਮੇਰੀ ਮਾਂ ਕੋਲ ਵਾਪਸ ਭੇਜ ਦੇਣ, ਜਿਸ ਤਰ੍ਹਾਂ ਨੇ ਉਨ੍ਹਾਂ ਨੇ ਮੈਨੂੰ ਇੱਥੇ (ਭਾਰਤ) ਭੇਜਿਆ।’’ ਫ਼ੌਜ ਨੇ 26 ਸਤੰਬਰ ਨੂੰ ਉੜੀ ’ਚ ਮੁਕਾਬਲੇ ਦੌਰਾਨ ਪਾਤਰਾ ਨੂੰ ਫੜਿਆ ਸੀ। ਉਸ ਸਮੇਂ ਉਹ ਆਪਣੀ ਜਾਨ ਦੀ ਭੀਖ ਮੰਗ ਰਿਹਾ ਸੀ। ਫ਼ੌਜ ਦੀ ਮੁਹਿੰਮ 18 ਸਤੰਬਰ ਨੂੰ ਸ਼ੁਰੂ ਹੋਈ ਸੀ ਅਤੇ 9 ਦਿਨਾਂ ਤੱਕ ਚੱਲੀ ਸੀ, ਜਿਸ ’ਚ ਇਕ ਹੋਰ ਪਾਕਿਸਤਾਨੀ ਘੁਸਪੈਠੀਆ ਮਾਰਿਆ ਗਿਆ ਸੀ।

Comment here