ਖਬਰਾਂਦੁਨੀਆਮਨੋਰੰਜਨ

ਲਤਾ ਮੰਗੇਸ਼ਕਰ ਦੇ ਸਨਮਾਨ ‘ਚ ਵਾਸ਼ਿੰਗਟਨ ਡੀਸੀ ‘ਚ ਤਿਰੰਗਾ ਅੱਧਾ ਝੁਕਾਇਆ

ਵਾਸ਼ਿੰਗਟਨ: ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦੇ ਦੇਹਾਂਤ ਤੇ ਸੋਗ ਪ੍ਰਗਟ ਕਰਨ ਲਈ ਵਾਸ਼ਿੰਗਟਨ ਡੀਸੀ ਸਥਿਤ ਭਾਰਤੀ ਦੂਤਾਵਾਸ ਤੇ ਰਾਸ਼ਟਰੀ ਝੰਡਾ ਤਿਰੰਗਾ‘ ਅੱਧਾ ਝੁਕਾਇਆ ਗਿਆ । ਸਰਕਾਰੀ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਲਤਾ ਮੰਗੇਸ਼ਕਰ ਦੀ ਯਾਦ ਵਿੱਚ ਦੋ ਦਿਨਾਂ ਦਾ ਰਾਸ਼ਟਰੀ ਸੋਗ ਮਨਾਇਆ ਜਾਵੇਗਾ । ਉਨ੍ਹਾਂ ਨੇ ਕਿਹਾ ਕਿ ਸਨਮਾਨ ਦੇ ਚਿੰਨ੍ਹ ਵਜੋਂ ਰਾਸ਼ਟਰੀ ਝੰਡਾ ਦੋ ਦਿਨ ਅੱਧੇ ਝੁਕੇ ਰਹੇਗਾ ਅਤੇ ਰਾਜਕੀ ਅੰਤਿਮ ਸੰਸਕਾਰ ਕੀਤਾ ਜਾਵੇਗਾ। ਅਮਰੀਕਾ ਅਤੇ ਦੁਨੀਆ ਦੇ ਸਾਰੇ ਭਾਰਤੀ ਮਿਸ਼ਨ ਇਸ ਮਹਾਨ ਗਾਇਕ ਦੀ ਯਾਦ ਵਿੱਚ ਤਿਰੰਗਾ ਅੱਧਾ ਝੁਕਾ ਕੇ ਲਹਿਰਾ ਰਹੇ ਹਨ। ਭਾਰਤੀ ਦੂਤਾਵਾਸ ਅਮਰੀਕਾ ਨੇ ਭਾਰਤ ਰਤਨ ਲਤਾ ਮੰਗੇਸ਼ਕਰ ਨੂੰ ਦਿਲੋਂ ਸ਼ਰਧਾਂਜਲੀ ਭੇਟ ਕੀਤੀ। ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵੀ ਟਵੀਟ ਕਰਕੇ ਸੋਗ ਜ਼ਾਹਰ ਕੀਤਾ। ਇੰਡੀਆਜ਼ ਨਾਈਟਿੰਗੇਲ’ ਮੰਗੇਸ਼ਕਰ ਦਾ ਐਤਵਾਰ ਨੂੰ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਮੇਗਾਸਟਾਰ ਨੂੰ ਕੋਵਿਡ-19 ਅਤੇ ਨਿਮੋਨੀਆ ਹੋਣ ਤੋਂ ਬਾਅਦ 8 ਜਨਵਰੀ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ।

Comment here