ਨਵੀਂ ਦਿੱਲੀ-ਲੰਘੇ ਦਿਨੀਂ ਲਖੀਮਪੁਰ ਹਿੰਸਾ ਨਾਲ ਸਬੰਧਤ ਵਕੀਲਾਂ ਦਾ ਪੈਨਲ ਸੰਯੁਕਤ ਕਿਸਾਨ ਮੋਰਚੇ ਨੇ ਸੀਨੀਅਰ ਵਕੀਲਾਂ ਦੀ 7 ਮੈਂਬਰੀ ਕਮੇਟੀ ਬਣਾਈ ਹੈ, ਜਿਸ ਦੇ ਮਾਰਗਦਰਸ਼ਨ ਵਿਚ ਮ੍ਰਿਤਕ ਅਤੇ ਜ਼ਖਮੀ ਕਿਸਾਨਾਂ ਨੂੰ ਨਿਆਂ ਦਿਵਾਉਣ ਲਈ ਲਗਾਤਾਰ ਕੰਮ ਕਰੇਗਾ, ਜਿਸ ਵਿਚ ਘਟਨਾ ’ਚ ਮਾਰੇ ਗਏ ਨੌਜਵਾਨ ਪੱਤਰਕਾਰ ਦਾ ਪਰਿਵਾਰ ਵੀ ਸ਼ਾਮਲ ਹੈ। ਕੇਂਦਰ ਦੇ 3 ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਵਿਖਾਵੇ ਦੀ ਅਗਵਾਈ ਕਰ ਰਹੇ 40 ਖੇਤੀ ਜਥੇਬੰਦੀਆਂ ਦੇ ਏਕੀਕ੍ਰਿਤ ਸੰਗਠਨ ਐੱਸ. ਕੇ. ਐੱਮ. ਨੇ ਕਿਹਾ ਕਿ ਕਮੇਟੀ ਵਿਚ ਐਡਵੋਕੇਟ ਸੁਰੇਸ਼ ਕੁਮਾਰ ਮੁੰਨਾ, ਹਰਜੀਤ ਸਿੰਘ, ਅਨੁਪਮ ਵਰਮਾ, ਮੁਹੰਮਦ ਖਵਾਜ਼ਾ, ਯਾਦਵਿੰਦਰ ਵਰਮਾ, ਸੁਰਿੰੰਦਰ ਸਿੰਘ ਤੇ ਇਸਰਾਰ ਅਹਿਮਦ ਸ਼ਾਮਲ ਹਨ। ਮੋਰਚੇ ਨੇ ਬਿਆਨ ਵਿਚ ਕਿਹਾ ਲਖੀਮਪੁਰ ਖੀਰੀ ਮਾਮਲੇ ’ਚ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਤੇ ਹੋਰਨਾਂ ਦੇ ਖਿਲਾਫ ਇਹ ਕਮੇਟੀ ਕਾਨੂੰਨੀ ਲੜਾਈ ਨੂੰ ਦੇਖੇਗੀ। ਕਿਸਾਨ ਸੰਗਠਨ ਨੇ ਕਿਹਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਦੀ ਬਰਖਾਸਤਗੀ ਤੇ ਗ੍ਰਿਫਤਾਰੀ ਲਈ ਵੀ ਲੜਾਈ ਲੜੀ ਜਾਵੇਗੀ।
ਜ਼ਿਕਰਯੋਗ ਹੈ ਕਿ 3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਹਿੰਸਾ ’ਚ 8 ਲੋਕਾਂ ਦੀ ਜਾਨ ਚਲੀ ਗਈ ਸੀ। ਇਹ ਹਿੰਸਾ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਪਿੰਡ ਵਿਚ ਵਾਪਰੀ ਸੀ, ਜਿਸ ’ਚ 4 ਕਿਸਾਨਾਂ, ਇਕ ਪੱਤਰਕਾਰ ਅਤੇ 3 ਭਾਜਪਾ ਵਰਕਰਾਂ ਦੀ ਮੌਤ ਹੋ ਗਈ ਸੀ।
Comment here