ਮੋਹਾਲੀ ਤੋਂ ਵੱਡਾ ਕਾਂਗਰਸੀ ਕਾਫਲਾ ਯੂ ਪੀ ਲਈ ਹੋਇਆ ਹੈ ਰਵਾਨਾ
ਅਕਾਲੀ ਦਲ ਬਾਦਲ ਦਾ ਵਫਦ ਵੀ ਲਖੀਪੁਰ ਗਿਆ
ਸਹਾਰਨਪੁਰ-
ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ
ਦੇਖਨਾ ਹੈ ਜੋਰ ਕਿਤਨਾ ਬਾਜੂਏ ਕਾਤਲ ਮੇਂ ਹੈ
ਕਾਂਗਰਸ ਦੇ ਮੋਹਾਲੀ ਤੋਂ ਲਖੀਮਪੁਰ ਦੌਰੇ ਦੀ ਸ਼ੁਰੂਆਤ ‘ਤੇ ਸੀ ਐਮ ਚਰਨਜੀਤ ਸਿੰਘ ਚੰਨੀ ਨੇ ਇਹ ਇਨਕਲਾਬੀ ਬੋਲ ਬੋਲੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਚ ਲਖੀਮਪੁਰ ਲਈ ਮੋਹਾਲੀ ਤੋਂ ਕਾਂਗਰਸ ਮਾਰਚ ਸ਼ੁਰੂ ਹੋਇਆ, ਦਸ ਹਜਾਰ ਗਡੀਆਂ ਜਾਣ ਦਾ ਦਾਅਵਾ ਕੀਤਾ ਗਿਆ ਸੀ, ਪਰ ਏਨਾ ਵੱਡਾ ਕਾਫਲਾ ਨਹੀੰ ਸੀ, ਫੇਰ ਵੀ ਵੱਡਾ ਇਕੱਠ ਸੀ, ਜਿਸ ਚ ਮੰਤਰੀ, ਵਿਧਾਇਕ ਤੇ ਵਰਕਰ ਹਾਜ਼ਰ ਸਨ। ਕਾਫਲਾ ਰਵਾਨਾ ਹੋਣ ਮੌਕੇ ਚੰਨੀ ਵੀ ਉੱਥੇ ਮੌਜੂਦ ਸਨ। ਪਰ ਉਹ ਕਾਫਲੇ ਦੇ ਨਾਲ ਨਹੀ ਗਏ।
ਨਵਜੋਤ ਸਿੰਘ ਸਿੱਧੂ ਦੀ ਅਗਵਾਈ ਚ ਇਸ ਕਾਫਲੇ ਨੂੰ ਹਰਿਆਣਾ ਯੂਪੀ ਬਾਰਡਰ ਤੇ ਰੋਕ ਲਿਆ ਗਿਆ। ਸ਼ਾਹਜਹਾਂਪੁਰ ਕੋਲ ਕਾਂਗਰਸੀਆਂ ਨੇ ਧਰਨਾ ਮਾਰ ਲਿਆ ਅਤੇ ਕਾਂਗਰਸੀ ਵਰਕਰਾਂ ਨੇ ਪੁਲਸ ਦੇ ਕੁਝ ਬੈਰੀਕੇਡ ਤੋੜ ਕ ਅਗੇ ਵਧਣ ਦੀ ਕੋਸ਼ਿਸ਼ ਕੀਤੀ,ਇਥੇ ਨਵਜੋਤ ਸਿਧੂ ਦੀ ਯੂ ਪੀ ਪੁਲਸ ਨਾਲ ਤਿੱਖੀ ਬਹਿਸ ਵੀ ਹੋਈ, ਉਹਨਾਂ ਕਿਹਾ ਕਿ ਮੰਤਰੀ ਤੇ ਉਸ ਦਾ ਪੁਤ ਕਿਸਾਨਾਂ ਤੇ ਗੱਡੀ ਚਾੜਦਾ ਹੈ, ਉਹਨਾਂ ਤੇ ਕਾਰਵਾਈ ਦੀ ਬਜਾਏ, ਸਾਨੂੰ ਤੰਗ ਕੀਤਾ ਜਾ ਰਿਹਾ ਹੈ, ਇਸ ਦੇਸ਼ ਚ ਇਨਸਾਫ ਨਹੀਂ ਮਿਲੇਗਾ। ਨਵਜੋਤ ਦੀ ਅਗਵਾਈ ਵਾਲਾ ਕਾਫਲਾ ਅੱਗੇ ਜਾਣ ਲਈ ਅੜਿਆ ਰਿਹਾ। ਯੂ ਪੀ ਪੁਲਸ ਨੇ ਨਵਜੋਤ ਸਿੰਘ ਸਿੱਧੂ , ਵਿਜੈਇੰਦਰ ਸਿੰਗਲਾ, ਹਰਵਿੰਦਰ ਸਿੰਘ ਲਾਡੀ, ਮਦਨ ਲਾਲ ਜਲਾਲਪੁਰ, ਕੁਲਜੀਤ ਸਿੰਘ ਨਾਗਰਾ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਗੁਰਕੀਰਤ ਕੋਟਲੀ ਨੂੰ ਹਿਰਾਸਤ ਵਿੱਚ ਲਿਆ, ਸਭ ਨੂੰ ਸਹਾਰਨਪੁਰ ਦੇ ਸਰਸਾਵਾ ਥਾਣੇ ਚ ਰਖਿਆ ਗਿਆ, ਪਰਸ਼ਾਸਨ ਨੇ ਕਿਹਾ ਹੈ ਕਿ ਸਿਰਫ ਪੰਜ ਬੰਦਿਆਂ ਨੂੰ ਅੱਗੇ ਜਾਣ ਦੀ ਇਜਾਜ਼ਤ ਹੈ, ਕਿਉੰਕਿ ਧਾਰਾ 144 ਲਗੀ ਹੋਈ ਹੈ, ਪਰ ਕਾਂਗਰਸੀ ਸਾਰਾ ਕਾਫਲਾ ਲਿਜਾਣ ਤੇ ਅੜੇ ਹੋਏ ਹਨ। ਗ੍ਰਿਫ਼ਤਾਰੀ ਮੌਕੇ ਨਵਜੋਤ ਸਿੱਧੂ ਨੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਨੂੰ ਇਥੇ ਰੋਕਿਆ ਜਾਂਦਾ ਹੈ ਤਾਂ ਉਹ ਇਥੇ ਹੀ ਭੁੱਖ ਹੜਤਾਲ ਸ਼ੁਰੂ ਕਰ ਦੇਣਗੇ।ਅਸ਼ੀਸ਼ ਮਿਸ਼ਰਾ ਤੇ ਹੋਰ ਦੋਸ਼ੀਆਂ ਦੀ ਗਿਰਫਤਾਰੀ ਕਲ ਤਕ ਨਾ ਹੋਣ ਤੇ ਵੀ ਸਿਧੂ ਨੇ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਓਧਰ ਉਤਰਾਖੰਡ ਤੋਂ ਕਾਂਗਰਸੀ ਨੇਤਾ 1000 ਗੱਡੀਆਂ ਦਾ ਕਾਫਲੇ ਨਾਲ ਲਖੀਮਪੁਰ ਰਵਾਨਾ ਹੋਏ। ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਵੀ ਇਸ ਰੋਸ ਮਾਰਚ ਦਾ ਹਿਸਾ ਬਣੇ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਉੱਚ ਪੱਧਰੀ ਵਫਦ ਅੱਜ ਲਖੀਮਪੁਰ ਰਵਾਨਾ ਹੋ ਗਿਆ, ਇਸ ਵਫਦ ਵਿਚ ਹਰਸਿਮਰਤ ਕੌਰ ਬਾਦਲ, ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ ਅਤੇ ਬਿਕਰਮ ਸਿੰਘ ਮਜੀਠੀਆ ਸ਼ਾਮਲ ਹਨ।
Comment here