ਅਪਰਾਧਸਿਆਸਤਖਬਰਾਂ

ਲਖੀਮਪੁਰ ਚ ਕਿਸਾਨਾਂ ਨੂੰ ਜੀਪ ਨਾਲ ਕੁਚਲਣ ਦਾ ਵੀਡੀਓ ਵਾਇਰਲ!!

ਲਖੀਮਪੁਰ ਖੀਰੀ- ਯੂ ਪੀ ਦੇ ਇਕ ਇਲਾਕੇ ਚ  ਕਿਸਾਨਾਂ ਨਾਲ ਹੋਈ ਹਿੰਸਕ ਝੜਪ ‘ਚ ਚਾਰ ਕਿਸਾਨਾਂ ਦੀ ਮੌਤ ਨੂੰ ਲੈ ਕੇ ਪਿਛਲੇ ਦੋ ਦਿਨ ਯੂਪੀ ਦਾ ਸਿਆਸੀ ਪਾਰਾ ਚੜਿਆ ਰਿਹਾ। ਇਸ ਦੌਰਾਨ ਕੱਲ੍ਹ ਸਰਕਾਰ ਦੁਆਰਾ ਮਾਰੇ ਗਏ ਕਿਸਾਨਾਂ ਨੂੰ 45-45 ਲੱਖ ਰੁਪਏ, ਜ਼ਖ਼ਮੀਆਂ ਨੂੰ 10-10 ਲੱਖ ਮੁਆਵਜ਼ੇ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇ ਐਲਾਨ ਤੋਂ ਬਾਅਦ ਸਮਝੌਤਾ ਹੋ ਗਿਆ ਪਰ ਸੋਮਵਾਰ ਤੋਂ ਹੀ ਸੋਸ਼ਲ ਮੀਡੀਆ ‘ਚ ਘਟਨਾਕ੍ਰਮ ਦਾ ਇਕ ਕਥਿਤ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਜੀਪ ਨਾਲ ਕੁਝ ਲੋਕਾਂ ਨੂੰ ਕੁਚਲਣ ਦਾ ਦ੍ਰਿਸ਼ ਦਿਖ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਲਖੀਮਪੁਰ ‘ਚ ਕਿਸਾਨਾਂ ਦਾ ਗੁੱਸਾ ਭੜਕਿਆ ਤੇ ਹਾਲਾਤ ਕਾਬੂ ਤੋਂ ਬਾਹਰ ਹੋ ਗਏ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਐਤਵਾਰ ਨੂੰ ਉਸ ਸਮੇਂ ਦਾ ਹੈ ਜਦੋਂ ਕਿਸਾਨ ਲਖੀਮਪੁਰ ਖੀਰੀ ਦੇ ਤਿਕੁਨਿਆ ਸਥਿਤ ਮਹਾਰਾਜ ਉਗਰਸੇਨ ਇੰਟਰ ਕਾਲਜ ਤੋਂ ਵਿਰੋਧ ਪ੍ਰਦਰਸ਼ਨ ਕਰ ਕੇ ਵਾਪਸ ਪਰਤ ਰਹੇ ਸੀ। ਥੋੜ੍ਹੀ ਦੇਰ ਪਹਿਲਾਂ ਕਿਸਾਨਾਂ ਨੇ ਕਾਲਜ ‘ਚ ਬਣੇ ਹੈਲੀਪੇਡ ‘ਤੇ ਕਬਜ਼ਾ ਕਰ ਲਿਆ ਸੀ ਜਿੱਥੇ ਥੋੜ੍ਹੀ ਦੇਰ ਬਾਅਦ ਡਿਪਟੀ ਸੀਐਮ ਕੇਸ਼ਵ ਮੋਰੀਆ ਦਾ ਹੈਲੀਕਾਪਟਰ ਉਤਰਨ ਵਾਲਾ ਸੀ। ਹੱਥਾਂ ‘ਚ ਭਾਰਤੀ ਕਿਸਾਨ ਯੂਨੀਅਨ ਦੇ ਝੰਡੇ ਤੇ ਕਾਲੇ ਝੰਡੇ ਲਏ ਕਿਸਾਨ ਵਾਪਸ ਪਰਤ ਰਹੇ ਸੀ ਕਿ ਉਦੋਂ ਇਕ ਜੀਪ ਪਿੱਛਿਓਂ ਆਉਂਦੀ ਹੈ ਤੇ ਕੁਝ ਕਿਸਾਨਾਂ ਦਰੜ ਕੇ ਤੇਜ਼ੀ ਨਾਲ ਅੱਗੇ ਵਧ ਜਾਂਦੀ ਹੈ। ਵਖ ਵਖ ਚੈਨਲ ਇਸ ਵੀਡੀਓ ਨੂੰ ਦਿਖਾ ਰਹੇ ਹਨ, ਜਿਸ ਚ ਸਾਫ ਦਿਸਦਾ ਹੈ ਕਿ ਕਿਵੇਂ ਗੱਡੀ ਨੇ ਕਿਸਾਨ ਦਰੜ ਦਿੱਤੇ ਤੇ ਅੱਗੇ ਵਧ ਗਈ-

Comment here