ਅਪਰਾਧਸਿਆਸਤਖਬਰਾਂ

ਲਖੀਮਪੁਰ ਘਟਨਾ ਤੇ ਸਿਆਸੀ ਤੰਦੂਰ ਮਘਿਆ

ਇਕ ਕਿਸਾਨ ਦੇ ਪਰਿਵਾਰ ਨੇ ਹੋਰ ਕਿਸੇ ਸੂਬੇ ਤੋਂ ਪੋਸਟਮਾਰਟਮ ਕਰਾਉਣ ਦੀ ਮੰਗ ਕੀਤੀ

ਲਖਨਊ- ਐਤਵਾਰ ਨੂੰ ਯੂ ਪੀ ਦੇ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਚ ਜਾਨ ਗਵਾ ਗਏ ਕਿਸਾਨ ਗੁਰਵਿੰਦਰ ਸਿੰਘ ਦੇ ਪਰਿਵਾਰ ਨੇ ਪੋਸਟਮਾਰਟਮ ਰਿਪੋਰਟ ਵਿੱਚ ਗੜਬੜੀ ਦਾ ਦੋਸ਼ ਲਾਇਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਗੁਰਵਿੰਦਰ ਦੀ ਮੌਤ ਗੋਲੀਆਂ ਲੱਗਣ ਨਾਲ ਹੋਈ ਹੈ। ਜਦਿਕ ਪੋਸਟਮਾਰਟਮ ਦੀ ਰਿਪੋਰਟ ਮੁਤਾਬਕ ਉਸ ਦੀ ਮੌਤ ਘੜੀਸਣ, ਧਾਰਦਾਰ ਚੀਜ਼ ਨਾਲ ਸੱਟ ਲੱਗਣ ਨਾਲ, ਸਦਮੇ ਤੇ ਹੈਮਰੇਜ ਨਾਲ ਹੋਈ ਹੈ। ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰ ਮੁੜ ਤੋਂ ਕਿਸੇ ਹੋਰ ਰਾਜ ਵਿੱਚ ਪੋਸਟਮਾਰਟਮ ਦੀ ਮੰਗ ਕਰ ਰਹੇ ਨੇ।

ਯਾਦ ਰਹੇ ਲਖੀਮਪੁਰ ਘਟਨਾ ਵਿੱਚ 4 ਕਿਸਾਨਾਂ, 2 ਭਾਜਪਾ ਵਰਕਰਾਂ, ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਡਰਾਈਵਰ ਅਤੇ ਇੱਕ ਸਥਾਨਕ ਪੱਤਰਕਾਰ ਦੀ ਮੌਤ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ। ਇਸ ਵਿੱਚ ਡੰਡੇ ਅਤੇ ਡੰਡਿਆਂ ਨਾਲ ਕੁੱਟਣ ਕਾਰਨ ਕਿਸੇ ਦੀ ਮੌਤ ਅਤੇ ਕਿਸੇ ਦੀ ਮੌਤ ਨੂੰ ਘਸੀਟਣ ਦੀ ਗੱਲ ਹੈ। ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਗੋਲੀ ਲੱਗਣ ਕਾਰਨ ਕਿਸੇ ਦੀ ਮੌਤ ਨਹੀਂ ਹੋਈ ਹੈ। ਪੋਸਟਮਾਰਟਮ ਤੋਂ ਬਾਅਦ ਸਾਰੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ। ਇਨ੍ਹਾਂ ਵਿੱਚ ਦੋ ਕਿਸਾਨਾਂ ਅਤੇ ਚਾਰ ਹੋਰਾਂ ਦੀਆਂ ਅੰਤਿਮ ਰਸਮਾਂ ਸੋਮਵਾਰ ਦੇਰ ਸ਼ਾਮ ਅਤੇ ਮੰਗਲਵਾਰ ਸਵੇਰ ਤਕ ਸਖਤ ਸੁਰੱਖਿਆ ਪ੍ਰਬੰਧਾਂ ਦੇ ਵਿੱਚ ਕੀਤੀਆਂ ਗਈਆਂ।

ਪੋਸਟਮਾਰਟਮ ਦੀ ਰਿਪੋਰਟ ਵਿੱਚ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਇਆ …

ਲਵਪ੍ਰੀਤ ਸਿੰਘ (ਕਿਸਾਨ): ਘਸੀਟਣ ਕਾਰਨ ਮੌਤ ਹੋਈ। ਲਾਸ਼ ‘ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਸਦਮੇ ਅਤੇ ਹੈਮਰੇਜ ਕਾਰਨ ਮੌਤ

ਗੁਰਵਿੰਦਰ ਸਿੰਘ (ਕਿਸਾਨ): ਦੋ ਸੱਟਾਂ ਅਤੇ ਘਸੀਟਣ ਦੇ ਨਿਸ਼ਾਨ ਮਿਲੇ ਹਨ। ਤਿੱਖੀ ਜਾਂ ਨੁਕੀਲੀ ਚੀਜ ਦੇ ਕਾਰਨ  ਸੱਟ ਲੱਗੀ। ਸਦਮਾ ਅਤੇ ਹੈਮਰੇਜ਼ ਕਾਰਨ ਮੌਤ।

ਦਲਜੀਤ ਸਿੰਘ (ਕਿਸਾਨ): ਸਰੀਰ ‘ਤੇ ਕਈ ਥਾਵਾਂ ‘ਤੇ ਖਿੱਚਣ ਦੇ ਨਿਸ਼ਾਨ। ਇਹ ਮੌਤ ਦਾ ਕਾਰਨ ਬਣ ਗਿਆ।

ਨਛੱਤਰ ਸਿੰਘ (ਕਿਸਾਨ): ਮੌਤ ਤੋਂ ਪਹਿਲਾਂ ਸਦਮਾ, ਹੈਮਰੇਜ਼ ਅਤੇ ਕੋਮਾ। ਘਸੀਟਣ ਦੇ ਨਿਸ਼ਾਨ ਵੀ ਮਿਲੇ ਹਨ।

ਸ਼ੁਭਮ ਮਿਸ਼ਰਾ (ਭਾਜਪਾ ਨੇਤਾ): ਡੰਡਿਆਂ ਨਾਲ ਕੁੱਟਮਾਰ। ਸਰੀਰ ‘ਤੇ ਦਰਜਨ ਤੋਂ ਵੱਧ ਥਾਵਾਂ ‘ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ।

ਹਰੀ ਓਮ ਮਿਸ਼ਰਾ (ਅਜੈ ਮਿਸ਼ਰਾ ਦਾ ਡਰਾਈਵਰ): ਡੰਡਿਆਂ ਨਾਲ ਕੁੱਟਿਆ। ਸਰੀਰ ‘ਤੇ ਕਈ ਥਾਵਾਂ’ ਤੇ ਸੱਟ ਦੇ ਨਿਸ਼ਾਨ ਹਨ। ਮੌਤ ਤੋਂ ਪਹਿਲਾਂ ਸਦਮਾ ਅਤੇ ਹੇਮਰੇਜ਼।

ਸ਼ਿਆਮ ਸੁੰਦਰ (ਭਾਜਪਾ ਵਰਕਰ): ਡੰਡਿਆਂ ਨਾਲ ਕੁੱਟਮਾਰ। ਘਸੀਟਣ ਕਾਰਨ ਇੱਕ ਦਰਜਨ ਤੋਂ ਵੱਧ ਸੱਟਾਂ ਲੱਗੀਆਂ।

ਰਮਨ ਕਸ਼ਯਪ (ਸਥਾਨਕ ਪੱਤਰਕਾਰ): ਸਰੀਰ ‘ਤੇ ਕੁੱਟਮਾਰ ਦੇ ਗੰਭੀਰ ਨਿਸ਼ਾਨ। ਸਦਮੇ ਅਤੇ ਹੈਮਰੇਜ਼ ਕਾਰਨ ਮੌਤ।

ਲਖੀਮਪੁਰਾ ਘਟਨਾ ਤੇ ਸਿਆਸਤ ਗਰਮਾਈ

 

ਲਖੀਮਪੁਰ ਘਟਨਾ ਤੇ ਸਿਆਸਤ ਗਰਮ ਹੈ। ਵਖ ਵਖ ਨੇਤਾ ਪੀੜਤਾਂ ਕੋਲ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।  ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ  ਯੂ ਪੀ ਪੁਲਿਸ  ਨੇ ਲਖਨਊ ਹਵਾਈ ਅੱਡੇ ‘ਤੇ ਰੋਕ ਲਿਆ ਤਾਂ ਉਹ ਏਅਰਪੋਰਟ ‘ਤੇ ਹੀ ਧਰਨੇ’ ਤੇ ਬੈਠ ਗਏ।

ਕਾਂਗਰਸ ਨੇਤਾ ਪਿ੍ਰਯੰਕਾ ਗਾਂਧੀ ਵਾਡਰਾ, ਦੀਪੇਂਦਰ ਹੁੱਡਾ, ਸਮੇਤ 10 ਨੇਤਾਵਾਂ ਖ਼ਿਲਾਫ਼ ਦਫਾ 144 ਦੀ ਉਲੰਘਣਾ ਕਰਨ ਅਤੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ਾੰ ਤਹਿਤ ਕੇਸ ਦਰਜ ਹੋਏ ਹਨ। ਪ੍ਰਿਅੰਕਾ ਨੂੰ ਗਿਰਫਤਾਰ ਕਰਕੇ ਅਸਥਾਈ ਜੇਲ ਚ ਡਕਿਆ ਹੋਇਆ ਹੈ। ਇਸ ਦੌਰਾਨ ਲਖੀਮਪੁਰ ਚ ਕਿਸਾਨਾਂ ਨੂੰ ਦਰੜਦੀ ਹੋਈ ਗੱਡੀ ਵਾਲੀ ਵਾਇਰਲ ਵੀਡੀਓ ਦਿਖਾਉਂਦਿਆਂ ਪਿਰਅੰਕਾ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਇਹ ਵੀਡੀਓ ਵੇਖੋ ਅਤੇ ਦੇਸ਼ ਨੂੰ ਦੱਸੋ ਕਿ ਇਹ ਆਦਮੀ ਅਜੇ ਵੀ ਫ਼ਰਾਰ ਕਿਉਂ ਹੈ ਅਤੇ ਮੰਤਰੀ ਨੂੰ ਬਰਖਾਸਤ ਕਿਉਂ ਨਹੀਂ ਕੀਤਾ ਗਿਆ?’

ਭਾਜਪਾ ਐਮਪੀ ਵਰੁਣ ਗਾਂਧੀ ਨੇ ਵੀ ਇਹ  ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਇਹ ਰੂਹ ਨੂੰ ਹਿਲਾਉਣ ਵਾਲੀ ਹੈ ,  ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ  ਹੈ ਕਿ ਇਸ ਗੱਡੀ ਦੀ ਵਿੰਡਸ਼ੀਟ ਤੇ ਪਥਰਾਅ ਦਾ ਨਿਸ਼ਾਨ ਦਿਸਦਾ ਹੈ, ਪਥਰਾਅ ਕਾਰਨ ਡਰਾਈਵਰ ਬੇਹੋਸ਼ ਹੋ ਗਿਆ ਸੀ, ਤੇ ਗਡੀ ਬੇਕਾਬੂ ਹੋ ਗਈ ਸੀ

ਲਖੀਮਪੁਰ ਖੀਰੀ ਘਟਨਾ ਤੋਂ ਬਾਅਦ ਮੰਤਰੀ ਦੇ ਦੋਸ਼ੀ ਪੁੱਤਰ ਦੀ ਗ੍ਰਿਫ਼ਤਾਰੀ ਅਤੇ ਪ੍ਰਿਯੰਕਾ ਗਾਂਧੀ ਦੀ ਭਲਕੇ ਰਿਹਾਈ ਲਈ  ਨਵਜੋਤ ਸਿੰਘ ਸਿੱਧੂ ਨੇ ਯੂ. ਪੀ. ਸਰਕਾਰ ਨੂੰ ਚਿਤਾਵਨੀ ਦਿਤੀ ਹੈ ਕਿ ਪੰਜਾਬ ਕਾਂਗਰਸ ਯੂ. ਪੀ. ਵੱਲ ਕੂਚ ਕਰੇਗੀ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਾਖੀਮਪੁਰ ਖੀਰੀ ਘਟਨਾ ਦੇ ਰੋਸ ਵਜੋੰ ਸ਼ਹੀਦ ਭਗਤਸਿੰਘ ਦੀ ਤਸਵੀਰ ਲੈ ਕੇ ਧਰਨੇ ‘ਤੇ ਬੈਠੇ ਚੰਨੀ, ਕੈਬਨਿਟ ਮੰਤਰੀ ਅਤੇ ਕਾਂਗਰਸੀ ਵਿਧਾਇਕ ਅੱਜ ਗਾਂਧੀ ਮੈਮੋਰੀਅਲ, ਚੰਡੀਗੜ੍ਹ ਵਿਖੇ ਪਹੁੰਚੇ ਤੇ ਸ਼ਾਂਤੀਪੂਰਵਕ ਪ੍ਰਦਰਸ਼ਨ ਕੀਤਾ। ਲਖੀਮਪੁਰ ਘਟਨਾ ਨੂੰ ਲੈ ਕੇ ਆਲ ਇੰਡੀਆ ਕਾਂਗਰਸ ਕਮੇਟੀ ਨੇ ਕਿਸਾਨਾਂ ਨਾਲ ਇਕਜੁਟਤਾ ਦਿਖਾਉਣ ਲਈ 5-6 ਅਕਤੂਬਰ ਨੂੰ ਦੇਸ਼ ਵਿਆਪੀ ਹੜਤਾਲ-ਪ੍ਰਦਰਸ਼ਨ ਦਾ ਸੱਦਾ ਦਿੱਤਾ , ਜਿਸ ਦੇ ਚਲਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਅਜ ਰਾਜਸਥਾਨ ਦੌਰਾ ਰੱਦ ਕਰ ਦਿੱਤਾ ਗਿਆ। ਚੰਨੀ ਨੇ ਇੱਥੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਮੁਲਾਕਾਤ ਕਰਨੀ ਸੀ। ਦੁਪਹਿਰ ਦਾ ਖਾਣਾ ਇੱਕਠਾ ਛਕਣਾ ਸੀ।

ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ  ਯੋਦੀ ਆਦਿੱਤਿਆ ਨਾਥ ਨੂੰ ਜਨਰਲ ਡਾਇਰ ਅਵਾਰਡ ਭੇਜਣਗੇ। ਰੰਧਾਵਾ ਲਖੀਮਪੁਰ ਗਏ ਸਨ।  ਯੂਪੀ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਕੇ ਸਰਸਾਵਨ ਥਾਣੇ ਵਿੱਚ ਰੱਖਿਆ। 3 ਘੰਟਿਆਂ ਬਾਅਦ ਰਿਹਾਅ ਕਰ ਦਿੱਤਾ ਸੀ ।

ਆਪ ਆਗੂਆਂ ਨੂੰ ਵੀ ਯੂ ਪੀ ਪੁਲਸ ਨੇ ਹਿਰਾਸਤ ਚ ਲਿਆ, ਜਿਥੇ ਕੁਲਤਾਰ ਸੰਧਵਾੰ ਦੀ ਪਰਸ਼ਸਾਨਕ ਅਧਿਕਾਰੀਆਂ ਨਾਲ ਵਾਹਵਾ ਬਹਿਸ ਹੋਈ, ਕਿਹਾ ਕਿ ਸਾਨੂੰ ਰੋਕੋ ਨਾ, ਸਾਨੂੰ ਸਿਧਾ ਫਾਂਸੀ ਲਾ ਦਿਓ।

 

Comment here