ਅਜਬ ਗਜਬਖਬਰਾਂਦੁਨੀਆ

ਲਓ ਜੀ!! ਔਰਤ ਦਾ ਬੱਚਾ ਢਿੱਡ ਦੀ ਜਗ੍ਹਾ ਲੀਵਰ ’ਚੋਂ ਮਿਲਿਆ

ਟੋਰਾਂਟੋ-ਬੀਤੇ ਦਿਨੀਂ ਇੱਕ ਅਜੀਬ ਪ੍ਰੈਗਨੈਂਸੀ ਮਾਮਲਾ ਸਾਹਮਣੇ ਆਇਆ ਸੀ। ਇੱਥੇ ਇੱਕ ਗਰਭਵਤੀ ਔਰਤ ਜਦੋਂ ਡਾਕਟਰ ਕੋਲ ਆਈ ਤਾਂ ਉਸ ਸਾਹਮਣੇ ਇੱਕ ਅਜੀਬ ਸਥਿਤੀ ਦਾ ਖੁਲਾਸਾ ਹੋਇਆ। ਕੈਨੇਡੀਅਨ ਬੱਚਿਆਂ ਦੇ ਮਾਹਿਰ ਡਾਕਟਰ ਮਾਈਕਲ ਨੇ ਆਪਣੇ ਟਿੱਕਟੋਕ ਅਕਾਊਂਟ ’ਤੇ ਵੀਡੀਓ ਰਾਹੀਂ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਇੱਕ 33 ਸਾਲਾ ਔਰਤ ਡਾਕਟਰ ਮਾਈਕਲ ਕੋਲ ਆਪਣੇ ਇਲਾਜ ਲਈ ਆਈ ਸੀ। ਔਰਤ ਦਾ ਮਾਹਵਾਰੀ 14 ਦਿਨ ਚੱਲੀ ਅਤੇ ਪਿਛਲੇ ਡੇਢ ਮਹੀਨੇ ਤੋਂ ਉਸ ਦੇ ਮਾਹਵਾਰੀ ਨਹੀਂ ਆ ਰਹੀ ਸੀ। ਇਸ ਕਾਰਨ ਉਹ ਆਪਣੀ ਗਰਭਵਤੀ ਹੋਣ ਦੀ ਪੁਸ਼ਟੀ ਕਰਨ ਲਈ ਡਾਕਟਰ ਕੋਲ ਪਹੁੰਚੀ ਸੀ।
ਡਾਕਟਰਾਂ ਨੂੰ ਵੀ ਪੂਰਾ ਯਕੀਨ ਸੀ ਕਿ ਔਰਤ ਗਰਭਵਤੀ ਹੈ। ਇਸ ਦੀ ਪੁਸ਼ਟੀ ਕਰਨ ਲਈ ਡਾਕਟਰਾਂ ਨੇ ਔਰਤ ਦਾ ਅਲਟਰਾਸਾਊਂਡ ਕੀਤਾ। ਇਸ ਅਲਟਰਾਸਾਊਂਡ ਦੀ ਰਿਪੋਰਟ ਨੇ ਔਰਤ ਦੇ ਨਾਲ-ਨਾਲ ਡਾਕਟਰਾਂ ਨੂੰ ਵੀ ਹੈਰਾਨ ਕਰ ਦਿੱਤਾ। ਦਰਅਸਲ, ਔਰਤ ਗਰਭਵਤੀ ਸੀ ਪਰ ਬੱਚਾ ਉਸਦੀ ਬੱਚੇਦਾਨੀ ਵਿੱਚ ਨਹੀਂ ਸੀ। ਰਿਸ਼ਤਾ ਬਣਾਉਣ ਤੋਂ ਬਾਅਦ ਸ਼ੁਕ੍ਰਾਣੂ ਕਿਸੇ ਤਰ੍ਹਾਂ ਔਰਤ ਦੇ ਲੀਵਰ ’ਚ ਚਲਾ ਗਿਆ ਸੀ ਅਤੇ ਔਰਤ ਦੇ ਲੀਵਰ ’ਚ ਭਰੂਣ ਵਧਣ ਲੱਗਾ ਸੀ। ਡਾਕਟਰਾਂ ਨੇ ਦੱਸਿਆ ਕਿ ਔਰਤ ਦੇ ਲੀਵਰ ਵਿੱਚ ਐਕਟੋਪਿਕ ਪ੍ਰੈਗਨੈਂਸੀ ਪਾਈ ਗਈ ਸੀ। ਐਕਟੋਪਿਕ ਗਰਭ ਅਵਸਥਾ ਉਦੋਂ ਹੁੰਦੀ ਹੈ ਜਦੋਂ ਅੰਡੇ ਫੈਲੋਪੀਅਨ ਟਿਊਬਾਂ ਵਿੱਚ ਗਲਤ ਦਿਸ਼ਾ ਵਿੱਚ ਯਾਤਰਾ ਕਰਨ ਲੱਗਦੇ ਹਨ ਅਤੇ ਇਸ ਕਾਰਨ ਗਰਭ ਅਵਸਥਾ ਸਹੀ ਢੰਗ ਨਾਲ ਨਹੀਂ ਹੁੰਦੀ ਹੈ। ਇਹ ਪੇਟ ਵਿੱਚ ਕਈ ਵਾਰ ਦੇਖਿਆ ਗਿਆ ਹੈ ਪਰ ਇਹ ਪਹਿਲੀ ਵਾਰ ਜਿਗਰ ਦੇ ਅੰਦਰ ਦੇਖਿਆ ਗਿਆ ਸੀ।
ਇਸ ਨੂੰ ਦੇਖਣ ਤੋਂ ਬਾਅਦ ਹੀ ਡਾਕਟਰਾਂ ਨੇ ਔਰਤ ਦੀ ਸਰਜਰੀ ਕੀਤੀ। ਇਸ ਸਰਜਰੀ ਤੋਂ ਬਾਅਦ ਔਰਤ ਦੀ ਜਾਨ ਤਾਂ ਬਚ ਗਈ ਪਰ ਲੀਵਰ ਦੇ ਅੰਦਰ ਭਰੂਣ ਪਹਿਲਾਂ ਹੀ ਮਰ ਚੁੱਕਾ ਸੀ। ਅਜਿਹੇ ’ਚ ਡਾਕਟਰਾਂ ਨੇ ਮਰੇ ਹੋਏ ਭਰੂਣ ਨੂੰ ਜਿਗਰ ’ਚੋਂ ਬਾਹਰ ਕੱਢ ਲਿਆ।

Comment here