ਨਵੀਂ ਦਿੱਲੀ-ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ, ਦੁਨੀਆਂ ਦੇ ਵੱਡੇ ਵੱਡੇ ਵਿਗਿਆਨੀ ਕੋਰੋਨਾ ਬਾਰੇ ਖੋਜ ਕਰ ਰਹੇ ਹਨ। ਵੈਸੇ ਸਿਰ ਖਪਾਈ ਦੀ ਕੀ ਲੋੜ ਹੈ। ਆਹ ਸਾਡੇ ਮੰਤਰੀ ਜੀ ਨੂੰ ਲੈ ਜਾਓ… ਅਸਾਮ ਦੇ ਟਰਾਂਸਪੋਰਟ ਮੰਤਰੀ ਭਾਜਪਾ ਨੇਤਾ ਚੰਦਰ ਮੋਹਨ ਪਟਵਾਰੀ ਨੇ ਕਿਹਾ ਹੈ ਕਿ ਕੋਰਨਾ ਰੱਬ ਦੇ ਕੰਪਿਊਟਰ ਦੁਆਰਾ ਪੈਦਾ ਹੋਈ ਬਿਮਾਰੀ ਦਸਿਆ ਹੈ। ਉਨ੍ਹਾਂ ਕਿਹਾ ਕਿ ਰੱਬ ਨੇ ਕੰਪਿਊਟਰ ਰਾਹੀਂ ਫ਼ੈਸਲਾ ਕੀਤਾ ਕਿ ਇਸ ਵਾਇਰਸ ਨੂੰ ਧਰਤੀ ਤੇ ਭੇਜਿਆ ਜਾਣਾ ਚਾਹੀਦਾ ਹੈ। ਇਸ ਮਹਾਂਮਾਰੀ ਨਾਲ ਕੌਣ ਪੀੜਤ ਹੋਵੇਗਾ ਅਤੇ ਕੌਣ ਨਹੀਂ, ਇਸ ਵਾਇਰਸ ਨਾਲ ਕੌਣ ਮਰੇਗਾ ਅਤੇ ਕੌਣ ਇਸ ਤੋਂ ਬਚੇਗਾ, ਇਹ ਸਾਰੀ ਸੂਚੀ ਰੱਬ ਜੀ ਦੇ ਕੰਪਿਊਟਰ ਵਿਚ ਤਿਆਰ ਹੈ।
ਮੰਤਰੀ ਮੋਹਨ ਪਟਵਾਰੀ ਨੇ ਕੋਵਿਡ -19 ਨਾਲ ਮਰਨ ਵਾਲਿਆਂ ਦੀਆਂ ਵਿਧਵਾਵਾਂ ਦੀ ਮਦਦ ਕਰਨ ਲਈ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਕੁਦਰਤ ਪਹਿਲਾਂ ਹੀ ਫ਼ੈਸਲਾ ਕਰ ਚੁੱਕੀ ਹੈ ਕਿ ਕੌਣ ਇਸ ਵਾਇਰਸ ਨਾਲ ਪੀੜਤ ਹੋਵੇਗਾ ਅਤੇ ਕੌਣ ਨਹੀਂ। ਕੌਣ ਇਸ ਧਰਤੀ ਨੂੰ ਛੱਡ ਦੇਵੇਗਾ ਅਤੇ ਕੌਣ ਬਚੇਗਾ, ਇਕ ਪੂਰਨ ਸੂਚੀ ਪਹਿਲਾਂ ਹੀ ਰੱਬ ਦੇ ਕੰਪਿਟਰ ਵਿਚ ਤਿਆਰ ਕੀਤੀ ਜਾ ਚੁੱਕੀ ਹੈ। ਏਸ ਕਰਕੇ ਆਪਣੇ ਹਥ ਚ ਕੁਝ ਨਹੀ। ਮੰਤਰੀ ਜੀ ਨੂੰ ਕਿਸੇ ਨੇ ਸਵਾਲ ਹੀ ਨਹੀ ਕੀਤਾ ਕਿ ਫੇਰ ਤੁਹਾਡੀ ਪਾਰਟੀ ਵਾਲੀ ਕੇੰਦਰ ਸਰਕਾਰ ਇਕ ਦਿਨ ਚ ਕਰੋੜ ਦੇ ਕਰੀਬ ਕੋਵਿਡ ਰੋਕੂ ਟੀਕੇ ਲਾਉਣ ਤੇ ਪਿਠ ਕਿਉੰ ਥਾਪੜਦੀ ਫਿਰਦੀ ਹੈ।
Comment here