ਅਪਰਾਧਖਬਰਾਂਚਲੰਤ ਮਾਮਲੇ

ਰੱਖੜੀ ‘ਤੇ ਭੈਣ ਵਲੋਂ 21000 ਰੁਪਏ ਮੰਗਣ ‘ਤੇ ਭਰਜਾਈਆਂ ਨੇ ਕੁਟਿਆ

ਨਵੀਂ ਦਿੱਲੀ-ਦੇਸ਼ ਭਰ ਵਿੱਚ 30 ਅਤੇ 31 ਅਗਸਤ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੀ ਪਰੰਪਰਾ ਨਾਲ ਜੁੜਿਆ ਇਹ ਤਿਉਹਾਰ ਹੈ, ਜਿਸ ‘ਚ ਭਰਾ ਰੱਖੜੀ ਬੰਨ੍ਹਵਾ ਕੇ ਭੈਣ ਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ ਪਰ ਦਿੱਲੀ ‘ਚ ਇਸ ਤਿਉਹਾਰ ‘ਤੇ ਕਿਉਂਕਿ ਭੈਣ ਨੇ ਭਰਾਵਾਂ ਤੋਂ ਸ਼ਗਨ ਵਜੋਂ 21,000 ਰੁਪਏ ਮੰਗ ਲਏ। ਗੁੱਸੇ ਵਿੱਚ ਭਰਜਾਈਆਂ ਨੇ ਇੰਨੀ ਬੇਰਹਿਮੀ ਨਾਲ ਆਪਣੀ ਨਨਾਣ ਨੂੰ ਕੁੱਟਮਾਰ ਕੀਤੀ। ਨਨਾਣ ਨੂੰ ਏਮਜ਼ ‘ਚ ਭਰਤੀ ਕਰਵਾਇਆ ਗਿਆ ਹੈ।
ਇਹ ਘਟਨਾ ਦਿੱਲੀ ਦੇ ਮੈਦਾਨ ਗੜ੍ਹੀ ਦੀ ਹੈ, ਜਿੱਥੇ ਔਰਤ ਦੇ ਪਤੀ ਦੀਆਂ ਭੈਣਾਂ ਰੱਖੜੀ ਦੇ ਤਿਉਹਾਰ ਲਈ ਉਸ ਦੇ ਘਰ ਆਈਆਂ ਸਨ। ਜਾਣਕਾਰੀ ਮੁਤਾਬਕ ਰੱਖੜੀ ਬੰਨ੍ਹਣ ਤੋਂ ਬਾਅਦ ਭੈਣ ਨੇ ਆਪਣੇ ਭਰਾ ਤੋਂ 21,000 ਰੁਪਏ ਦੀ ਮੰਗ ਕੀਤੀ ਅਤੇ ਇਸ ਕਾਰਨ ਉਸ ਦੀ ਭਰਜਾਈ ਨਾਲ ਝਗੜਾ ਹੋ ਗਿਆ। ਇਹ ਤਕਰਾਰ ਲੜਾਈ ਵਿਚ ਬਦਲ ਗਈ ਅਤੇ ਇਸ ਦੌਰਾਨ ਭਰਜਾਈਆਂ ਨੇ ਆਪਣੀ ਨਨਾਣ ਦੀ ਕੁੱਟਮਾਰ ਕਰ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਪੀੜਤਾ ਨੇ ਕੁੱਟਮਾਰ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਨੂੰ ਸੂਚਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਹੋਰ ਵੀ ਕੁੱਟਮਾਰ ਕੀਤੀ ਗਈ। ਬਾਅਦ ‘ਚ ਉਨ੍ਹਾਂ ਨੂੰ ਇਲਾਜ ਲਈ ਦਿੱਲੀ ਦੇ ਏਮਜ਼ ‘ਚ ਭਰਤੀ ਕਰਵਾਇਆ ਗਿਆ। ਇਸ ਘਟਨਾ ਬਾਰੇ ਦਿੱਲੀ ਪੁਲਿਸ ਨੇ ਦੱਸਿਆ ਕਿ ਔਰਤ ਨਰਸ ਦਾ ਕੰਮ ਕਰਦੀ ਹੈ ਅਤੇ ਉਸ ਦੀਆਂ ਭਰਜਾਈਆਂ ਨੇ ਉਸ ਨਾਲ ਕੁੱਟਮਾਰ ਕੀਤੀ ਹੈ।

Comment here