ਸਿਆਸਤਖਬਰਾਂ

ਰੱਖਿਆ ਸੇਵਾਵਾਂ ’ਚ ਕੰਮ ਕਰਨ ਦਾ ਸੁਭਾਗ ਹੋਣਾ ਮਾਣ ਵਾਲੀ ਗੱਲ—ਰਾਜਪਾਲ

ਫਾਜ਼ਿਲਕਾ-ਹੁਣੇ ਜਿਹੇ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਫਾਜ਼ਿਲਕਾ ਜ਼ਿਲ੍ਹੇ ਵਿਚ ਸੀਮਾ ਸੁਰੱਖਿਆ ਬੱਲ ਦੀ ਅਗਲੇਰੀ ਚੌਕੀ ਤੇ ਪਹੁੰਚ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਜਵਾਨਾਂ ਦੀ ਹੌਂਸਲਾਂ ਅਫਜਾਈ ਕੀਤੀ। ਇਸ ਮੌਕੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਰਾਜਪਾਲ ਨੇ ਕਿਹਾ ਕਿ ਦੇਸ਼ ਦਾ ਸਾਰਾ ਅਵਾਮ ਚੈਨ ਦੀ ਜਿੰਦਗੀ ਜਿਉਂਦਾ ਹੈ ਕਿਉਂਕਿ ਸਾਡੇ ਬਹਾਦਰ ਜਵਾਨ ਦੇਸ਼ ਦੀ ਰਾਖੀ ਲਈ ਦਿਨ ਰਾਤ ਮੁਸਤੈਦੀ ਨਾਲ ਤਾਇਨਾਤ ਹਨ। ਉਨ੍ਹਾਂ ਨੇ ਕਿਹਾ ਕਿ ਪੂਰਾ ਦੇਸ ਆਪਣੇ ਜਵਾਨਾਂ ਤੇ ਫਖ਼ਰ ਕਰਦਾ ਹੈ। ਰਾਜਪਾਲ ਨੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਰੱਖਿਆ ਸੇਵਾਵਾਂ ਵਿਚ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਣਾ ਮਾਣ ਵਾਲੀ ਗੱਲ ਹੁੰਦੀ ਹੈ ਅਤੇ ਤੁਸ਼ੀਂ ਭਾਗਸਾਲੀ ਹੋ ਜੋ ਤੁਹਾਨੂੰ ਦੇਸ਼ ਦੀ ਸੇਵਾ ਕਰਨ ਦਾ ਇਹ ਮੌਕਾ ਮਿਲਿਆ ਹੈ।” ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦਾ ਆਪਣੀਆਂ ਰੱਖਿਆ ਸੈਨਾਵਾਂ ਪ੍ਰਤੀ ਦ੍ਰਿੜ ਵਿਸ਼ਵਾਸ਼ ਹੈ ਅਤੇ ਉਨ੍ਹਾਂ ਨੇ ਇਸ ਮੌਕੇ ਜਵਾਨਾਂ ਨੂੰ ਆਪਣਆਂ ਸੁਭਕਾਮਨਾਵਾਂ ਭੇਂਟ ਕੀਤੀਆਂ। ਇਸ ਮੌਕੇ ਉਨ੍ਹਾਂ ਨੇ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਜਲਪਾਨ ਗ੍ਰਹਿਣ ਕੀਤਾ।
ਇਸ ਮੌਕੇ ਰਾਜਪਾਲ ਵੱਲੋਂ ਸਰਹੱਦ ਤੇ ਤਾਇਨਾਤ ਜਵਾਨਾਂ ਨੂੰ ਫਲ ਵੀ ਭੇਂਟ ਕੀਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ, ਐਸਐਸਪੀ ਸ: ਹਰਮਨਬੀਰ ਸਿੰਘ ਗਿੱਲ ਅਤੇ ਬੀਐਸਐਫ ਤੋਂ ਏ.ਡੀ.ਜੀ. ਸ੍ਰੀ ਐਨ ਐਸ ਜਮਵਾਲ, ਮਿਸ ਸੋਨਾਲੀ ਮਿਸਰਾ ਆਈਜੀ ਬੀਐਸਐਫ, ਬੀਐਸਐਫ ਦੇ ਕਮਾਂਡੈਂਟ ਜੰਗਲੌਨ ਸਿੰਘਸਨ ਨੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਬੀਐਸਐਫ ਦੀ ਅਗਲੇਰੀ ਚੌਕੀ ਤੇ ਪੁੱਜਣ ਤੇ ਜੀ ਆਇਆਂ ਨੂੰ ਆਖਿਆ। ਇਸ ਮੌਕੇ ਰਾਜਪਾਲ ਵੱਲੋਂ ਇੱਥੇ ਇਕ ਪੌਦਾ ਵੀ ਲਗਾਇਆ ਗਿਆ।
ਇਸ ਮੌਕੇ ਰਾਜਪਾਲ ਵੱਲੋਂ ਜ਼ਿਲ੍ਹੇ ਦੇ ਇਤਿਹਾਸ, ਆਰਥਚਾਰੇ, ਮਹੱਤਵਪੂਰਨ ਥਾਂਵਾਂ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ ਗਈ। ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਵੱਲੋਂ ਮਹਾਤਮਾ ਗਾਂਧੀ ਪੇਂਡੂ ਰੋਜਗਾਰ ਗਰੰਟੀ ਕਾਨੂੰਨ (ਮਗਨਰੇਗਾ) ਤਹਿਤ ਪਿੱਛਲੇ ਸਾਲ 21 ਲੱਖ 93 ਹਜਾਰ ਦਿਹਾੜੀਆਂ ਦੀ ਸਿਰਜਣਾ ਕਰਕੇ ਅਤੇ 77.81 ਕਰੋੜ ਰੁਪਏ ਖਰਚ ਕਰਕੇ ਪੰਜਾਬ ਰਾਜ ਵਿਚੋਂ ਪਹਿਲਾਂ ਸਥਾਨ ਹਾਸਲ ਕੀਤਾ ਗਿਆ ਹੈ ਜਦ ਕਿ ਪੋਸ਼ਣ ਅਭਿਆਨ ਵਿਚ ਫਾਜ਼ਿਲਕਾ ਜ਼ਿਲ੍ਹੇ ਦਾ ਰਾਜ ਵਿਚੋਂ ਰੈਕ ਚੌਥਾ ਹੈ।

Comment here