ਸਿਆਸਤਖਬਰਾਂਚਲੰਤ ਮਾਮਲੇ

ਰੱਖਿਆ ਮੰਤਰਾਲਾ ਨੇ 3 ਖਰੀਦ ਪ੍ਰਸਤਾਵਾਂ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ-ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਾਲੀ ਰੱਖਿਆ ਪ੍ਰਾਪਤੀ ਕੌਂਸਲ (ਡੀ. ਏ. ਸੀ.) ਨੇ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਹਥਿਆਰਬੰਦ ਬਲਾਂ ਦੀਆਂ ਲੜਾਕੂ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਕੁੱਲ 4276 ਕਰੋੜ ਰੁਪਏ ਦੀ ਲਾਗਤ ਨਾਲ ਹੇਲੀਨਾ ਐਂਟੀ-ਟੈਂਕ ਗਾਈਡਿਡ ਮਿਜ਼ਾਈਲ ਸਮੇਤ 3 ਖਰੀਦ ਪ੍ਰਸਤਾਵਾਂ ਨੂੰ ਮੰਗਲਵਾਰ ਨੂੰ ਮਨਜ਼ੂਰੀ ਦਿੱਤੀ। ਇਨ੍ਹਾਂ ’ਚ 2 ਪ੍ਰਸਤਾਵ ਜ਼ਮੀਨੀ ਫੌਜ ਅਤੇ ਤੀਜਾ ਭਾਰਤੀ ਸਮੁੰਦਰੀ ਫ਼ੌਜ ਲਈ ਸੀ।
ਰੱਖਿਆ ਮੰਤਰਾਲਾ ਨੇ ਕਿਹਾ ਕਿ ਡੀ. ਏ. ਸੀ. ਨੇ ਏ. ਓ. ਐੱਨ. ਨੂੰ ਹੇਲੀਨਾ ਐਂਟੀ-ਟੈਂਕ ਗਾਈਡਿਡ ਮਿਜ਼ਾਈਲਾਂ, ਲਾਂਚਰਾਂ ਅਤੇ ਸਬੰਧਤ ਸਹਾਇਕ ਉਪਕਰਣਾਂ ਦੀ ਖਰੀਦ ਲਈ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਨੂੰ ਉੱਨਤ ਹਲਕੇ ਹੈਲੀਕਾਪਟਰਾਂ (ਏ. ਐੱਲ. ਐੱਚ.) ’ਚ ਲਗਾਇਆ ਜਾਵੇਗਾ। ਬ੍ਰਹਮੋਸ ਲਾਂਚਰ ਅਤੇ ਫਾਇਰ ਕੰਟਰੋਲ ਸਿਸਟਮ (ਐੱਫ. ਸੀ. ਐੱਸ.) ਦੀ ਖਰੀਦ ਨੂੰ ਵੀ ਮਨਜ਼ੂਰੀ ਮਿਲੀ ਹੈ। ਵੀ. ਐੱਸ. ਹੋਰਾਡ ਮਿਜ਼ਾਈਲ ਸਿਸਟਮ ਦੀ ਖਰੀਦ ਨੂੰ ਲੈ ਕੇ ਏ. ਓ. ਐੱਨ. ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।

Comment here