ਕਰਾਚੀ-ਇਥੋਂ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੱਸਿਆ ਕਿ ਕਰਾਚੀ ਵਿੱਚ ਪਿਛਲੇ ਹਫ਼ਤੇ ਲੁਟੇਰੇ ਹੋਣ ਦੇ ਸ਼ੱਕ ਵਿੱਚ ਭੀੜ ਵੱਲੋਂ ਕੁੱਟ-ਕੁੱਟ ਕੇ ਮਾਰਿਆ ਗਿਆ ਪਾਕਿਸਤਾਨੀ ਵਿਅਕਤੀ ਬੇਕਸੂਰ ਸੀ ਅਤੇ ਉਸ ਦੇ ਗੁਆਂਢੀਆਂ ਨੇ ਜਾਣਬੁੱਝ ਕੇ ਨਿੱਜੀ ਝਗੜੇ ਵਿੱਚ ਫਸਾਇਆ ਸੀ। ਘਟਨਾ ਕਾਰਨ ਕਸਬਾ ਕਲੋਨੀ ਵਿੱਚ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਉਸ ਦੇ ਆਂਢ-ਗੁਆਂਢ ਦੇ ਲੋਕਾਂ ਨੇ ਉਸ ਦੇ ਅੰਤਿਮ ਸੰਸਕਾਰ ਦੌਰਾਨ ਹਿੰਸਕ ਪ੍ਰਦਰਸ਼ਨ ਕੀਤਾ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਸੀਨੀਅਰ ਪੁਲਿਸ ਕਪਤਾਨ ਮਾਰੂਫ ਉਸਮਾਨ ਨੇ ਕਿਹਾ ਕਿ ਕਮੇਟੀ ਦੀ ਜਾਂਚ ਤੋਂ ਬਾਅਦ ਇਹ ਪਾਇਆ ਗਿਆ ਕਿ ਭੀੜ ਦੁਆਰਾ ਕੁੱਟਿਆ ਗਿਆ ਵਿਅਕਤੀ ਲੁਟੇਰਾ ਨਹੀਂ ਸੀ ਅਤੇ ਸਨੂਕਰ ਕਲੱਬ ਵਿੱਚ ਝਗੜੇ ਤੋਂ ਬਾਅਦ ਉਸ ਦੇ ਤਿੰਨ ਗੁਆਂਢੀਆਂ ਨੇ ਉਸਨੂੰ ਫਸਾਇਆ ਸੀ।
ਉਨ੍ਹਾਂ ਨੇ ਕਿਹਾ, “ਉਹ ਬੇਕਸੂਰ ਸੀ ਅਤੇ ਨਿੱਜੀ ਝਗੜੇ ਕਾਰਨ ਉਸਨੂੰ ਉਸਦੇ ਗੁਆਂਢੀਆਂ ਨੇ ਜਾਣਬੁੱਝ ਕੇ ਲੁੱਟ ਵਿੱਚ ਫਸਾਇਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਲੁੱਟ ਦੀ ਕੋਈ ਘਟਨਾ ਨਹੀਂ ਵਾਪਰੀ। ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਵਿੱਚ ਸ਼ੱਕੀ ਲੁਟੇਰਿਆਂ ਅਤੇ ਅਪਰਾਧੀਆਂ ਦੀ ਹੱਤਿਆ ਲਗਾਤਾਰ ਵਧਦੀ ਜਾ ਰਹੀ ਹੈ, ਕਿਉਂਕਿ ਸਟ੍ਰੀਟ ਕ੍ਰਾਈਮ ਅਤੇ ਲੁੱਟਮਾਰ ਤੋਂ ਤੰਗ ਲੋਕ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣਾ ਪਸੰਦ ਕਰਦੇ ਹਨ। ਮਾਰੂਫ ਨੇ ਦੱਸਿਆ ਕਿ ਇਸ ਘਟਨਾ ਵਿੱਚ ਉਹ ਵਿਅਕਤੀ ਆਪਣੇ ਤਿੰਨ ਗੁਆਂਢੀਆਂ ਨਾਲ ਗੁਆਂਢ ਵਿੱਚ ਇੱਕ ਸਨੂਕਰ ਕਲੱਬ ਵਿਵਾਦ ਵਿੱਚ ਸ਼ਾਮਲ ਸੀ।
“ਉਨ੍ਹਾਂ ਵਿਚਕਾਰ ਝੜਪ ਹੋਣ ਤੋਂ ਬਾਅਦ, ਸ਼ੱਕੀ ਭੱਜਣ ਲੱਗੇ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਲੁਟੇਰੇ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ। ਇਸ ਤੋਂ ਬਾਅਦ ਭੀੜ ਇਕੱਠੀ ਹੋ ਗਈ ਅਤੇ ਉਨ੍ਹਾਂ ਲੋਕਾਂ ਦੀ ਕੁੱਟਮਾਰ ਕੀਤੀ, ਜਿਨ੍ਹਾਂ ਵਿੱਚੋਂ ਇੱਕ ਦੀ ਬਾਅਦ ਵਿੱਚ ਹਸਪਤਾਲ ਵਿੱਚ ਮੌਤ ਹੋ ਗਈ। ਜਦਕਿ ਉਸ ਦਾ ਇੱਕ ਦੋਸਤ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਦੂਜੇ ਨੂੰ ਪੁਲਿਸ ਨੇ ਬਚਾ ਲਿਆ। ਮਾਰੂਫ ਨੇ ਕਿਹਾ, “ਪੁਲਿਸ ਵੱਲੋਂ ਕੀਤੀ ਗਈ ਪੂਰੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਿਅਕਤੀ (ਮ੍ਰਿਤਕ) ਬੇਕਸੂਰ ਸੀ।”
Comment here