ਛੋਟੀ ਹੋਲੀ, ਜਿਸ ਨੂੰ ਹੋਲਿਕਾ ਦਹਿਨ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ, ਰੰਗਾਂ ਦੇ ਤਿਉਹਾਰ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ। ਇਹ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਹੈ। ਇਹ ਹਿੰਦੂਆਂ ਵਿੱਚ ਸਭ ਤੋਂ ਸ਼ੁਭ ਤਿਉਹਾਰਾਂ ਵਿੱਚੋਂ ਇੱਕ ਹੈ। ਛੋਟੀ ਹੋਲੀ ਵਾਲੇ ਦਿਨ ਲੱਕੜ, ਤੂੜੀ, ਕੰਡਾ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਇੱਕ ਥਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ। ਫਿਰ ਉਹਨਾਂ ਨੂੰ ਸ਼ੁਭ ਸਮੇਂ ਵਿੱਚ ਸਾੜ ਦਿੱਤਾ ਜਾਂਦਾ ਹੈ। ਹੋਲੀ ਦਾ ਤਿਉਹਾਰ ਝੂਠ ‘ਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ। ਹੋਲਿਕਾ ਦਹਿਨ ਦੇ ਦਿਨ ਲੋਕ ਇੱਕ ਦੂਜੇ ਨੂੰ ਰੰਗ ਗੁਲਾਲ ਅਤੇ ਅਬੀਰ ਲਗਾਉਂਦੇ ਹਨ ਅਤੇ ਇਸ ਖਾਸ ਦਿਨ ‘ਤੇ ਮੁਬਾਰਕਾਂ ਭੇਜਦੇ ਹਨ। ਇਸ ਸਾਲ ਭਾਰਤ ਭਰ ਵਿਚ 17 ਮਾਰਚ 2022 ਨੂੰ ਛੋਟੀ ਹੋਲੀ ਮਨਾਈ ਗਈ ਹੈ। 18 ਮਾਰਚ ਨੂੰ ਵੱਡੀ ਹੋਲੀ ਮਨਾਈ ਜਾ ਰਹੀ ਹੈ। ਹਰ ਪਾਸੇ ਰੰਗਾਂ ਤੇ ਖੁਸ਼ੀਆਂ ਦਾ ਬਿਖੇਰਾ ਹੁੰਦਾ ਹੈ, ਛੋਟੇ ਵੱਡੇ ਸਭ ਰੰਗਾਂ ਚ ਰੰਗੇ ਖੁਸ਼ਹਾਲੀ ਤੇ ਤੰਦਰੁਸਤੀ ਲਈ ਇਕ ਦੂਜੇ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ। ਭਾਰਤ ਵਿੱਚ ਮਥੁਰਾ ਦੀ ਹੋਲੀ ਖਾਸ ਕਰਕੇ ਬਹੁਤ ਮਸ਼ਹੂਰ ਹੈ। ਪੰਜਾਬ ਵਿੱਚ ਖਾਲਸੇ ਦੀ ਪਾਵਨ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਧਾਰਮਿਕ ਸਮਾਗਮਾਂ ਦੇ ਨਾਲ ਨਾਲ ਗਤਕਾ ਦੇ ਜੌਹਰ ਦਿਖਾਏ ਜਾਂਦੇ ਹਨ, ਨਿਹੰਗ ਸਿੰਘ ਘੋੜਿਆਂ ਤੇ ਕਰਤੱਬ ਦਿਖਾਉੰਦੇ ਹਨ। ਇੱਕ ਦੂਜੇ ਨੂੰ ਰੰਗਾਂ ਚ ਰੰਗਿਆ ਜਾਂਦਾ ਹੈ। ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਸੰਗਤ ਇੱਥੇ ਸਿਰਫ ਹੋਲੇ ਮੁਹੱਲੇ ਦੀ ਰੌਣਕ ਚ ਸ਼ਾਮਲ ਹੋਣ ਲਈ ਆਉੰਦੀ ਹੈ।
Comment here