ਅਪਰਾਧਸਿਆਸਤਖਬਰਾਂ

ਰੋਹਿਣੀ ਕੋਰਟ ਚ ਧਮਾਕਾ, ਮਚਿਆ ਹੜਕੰਪ

ਨਵੀਂ ਦਿੱਲੀ-ਅੱਜ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਦਿੱਲੀ ਦੇ ਰੋਹਿਣੀ ਕੋਰਟ ਰੂਮ ਨੰਬਰ 102 ਵਿੱਚ ਧਮਾਕੇ ਕਾਰਨ ਹੜਕੰਪ ਮਚ ਗਿਆ। ਸੂਚਨਾ ਮਿਲਦਿਆਂ ਹੀ ਦਿੱਲੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ ‘ਤੇ ਪਹੁੰਚ ਗਏ।  ਦਿੱਲੀ ਪੁਲਿਸ ਨੇ ਮੌਕੇ ਦੀ ਘੇਰਾਬੰਦੀ ਕਰਕੇ ਸੁਰੱਖਿਆ ਵਧਾ ਦਿੱਤੀ । ਇਸ ਨਾਲ ਰੋਹਿਣੀ ਅਦਾਲਤ ਵਿੱਚ ਚੱਲ ਰਹੇ ਸਾਰੇ ਕੇਸਾਂ ਦੀ ਸੁਣਵਾਈ ਰੁਕ ਗਈ ਅਦਾਲਤ ਦੇ ਚੌਗਿਰਦੇ ‘ਚ ਹਫੜਾ-ਦਫੜੀ ਮਚ ਗਈ, ਧਮਾਕੇ ‘ਚ ਦੋ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜਿਨ੍ਹਾਂ ਨੂੰ  ਨੇੜਲੇ ਹਸਪਤਾਲ ਭੇਜਿਆ ਗਿਆ । ਪੁਲਿਸ ਦੀ ਜਾਂਚ ਟੀਮ ਨੂੰ ਪਤਾ ਲੱਗਾ ਕਿ ਅਦਾਲਤ ਨੰਬਰ 102 ‘ਚ ਇਲੈਕਟ੍ਰਾਨਿਕ ਡਿਵਾਈਸ ‘ਚ ਧਮਾਕਾ ਹੋਇਆ ਸੀ, ਜਿਸ ਤੋਂ ਬਾਅਦ ਲੋਕਾਂ ਨੇ ਗੋਲੀਬਾਰੀ ਦੀ ਅਫਵਾਹ ਫੈਲਾ ਦਿੱਤੀ। ਜਾਂਚ ਤੋਂ ਬਾਅਦ ਹਾਲਾਤ ਆਮ ਵਰਗੇ ਹੋ ਗਏ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਸੂਤਰਾਂ ਅਨੁਸਾਰ ਜਿਸ ਲੈਪਟਾਪ ਦੇ ਬੈਗ ਵਿਚ ਧਮਾਕਾ ਹੋਇਆ, ਉਸ ਦੇ ਅੰਦਰ ਕੁਝ ਸ਼ੱਕੀ ਸਮੱਗਰੀ ਸੀ। ਬੰਬ ਨਿਰੋਧਕ ਟੀਮ ਜਾਂਚ ਕਰੇਗੀ।

ਯਾਦ ਰਹੇ ਕੁਝ ਸਮਾਂ ਪਹਿਲਾਂ ਹਮਲਾਵਰਾਂ ਨੇ ਰੋਹਿਣੀ ਅਦਾਲਤ ਵਿੱਚ ਗੋਗੀ ਗੈਂਗ ਦੇ ਗੈਂਗਸਟਰ ਜਤਿੰਦਰ ਮਾਨ ਉਰਫ਼ ਗੋਗੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਗੋਗੀ ‘ਤੇ ਹਮਲਾ ਕਰਨ ਵਾਲੇ ਦੋਵੇਂ ਹਮਲਾਵਰਾਂ ਨੂੰ ਮੌਕੇ ‘ਤੇ ਹੀ ਮਾਰ ਦਿੱਤਾ।

Comment here